ਸੜਕ ਹਾਦਸੇ ''ਚ ਜ਼ਖਮੀ ਲੋਕਾਂ ਦਾ ਖਰਚਾ ਚੁੱਕੇਗੀ ਦਿੱਲੀ ਸਰਕਾਰ

12/12/2017 9:22:26 PM

ਦਿੱਲੀ— ਦਿੱਲੀ ਸਰਕਾਰ ਨੇ ਅੱਜ ਐਕਸੀਡੈਂਟ ਵਿਕਟਿਮ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੇਜਰੀਵਾਲ ਕੈਬਨਿਟ ਵਲੋਂ ਪਾਸ ਕੀਤੀ ਗਈ ਇਸ ਸਕੀਮ ਅਧੀਨ ਦਿੱਲੀ ਦੀਆਂ ਸੜਕਾਂ 'ਤੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੋਣ 'ਤੇ ਪੀੜਤ ਪੱਖ ਦਾ ਸਾਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ। 
ਇਸ ਦੇ ਅਧੀਨ ਸੜਕ ਦੁਰਘਟਨਾ 'ਚ ਵਿਅਕਤੀ ਜਖ਼ਮੀ ਹੋ ਜਾਵੇ, ਅੱਗ ਲੱਗਣ ਕਾਰਨ ਝੁਲਸ ਜਾਵੇ ਜਾਂ ਫਿਰ ਤੇਜ਼ਾਬ ਦੇ ਹਮਲੇ ਨਾਲ ਪੀੜਤ ਹੋਵੇ, ਦਿੱਲੀ ਸਰਕਾਰ ਉਨ੍ਹਾਂ ਨੂੰ ਹਸਪਤਾਲ ਤਕ ਲੈ ਕੇ ਜਾਣ ਅਤੇ ਉਨ੍ਹਾਂ ਦੇ ਇਲਾਜ ਦਾ ਵੀ ਖਰਚਾ ਦੇਵੇਗੀ। 
ਕੇਜਰੀਵਾਲ ਸਰਕਾਰ ਦੀ ਕੈਬਨਿਟ 'ਚ ਇਹ ਸਕੀਮ ਪਾਸ ਹੋ ਗਈ ਹੈ। ਇਸ ਤੋਂ ਬਾਅਦ ਇਸ ਨੂੰ ਐਲ. ਜੀ. ਨੇੜੇ ਭੇਜਿਆ ਜਾਵੇਗਾ। ਜਿਵੇਂ ਹੀ ਐਲ. ਜੀ. ਇਸ ਨੂੰ ਹਰੀ ਝੰਡੀ ਦੇਵੇਗੀ, ਇਹ ਸਕੀਮ ਲਾਗੂ ਹੋ ਜਾਵੇਗੀ।
ਇਸ ਸਕੀਮ ਅਧੀਨ ਹਾਦਸੇ ਤੋਂ ਬਾਅਦ ਵਿਕਟਿਮ ਨੂੰ ਸਿਰਫ ਸਰਕਾਰੀ ਨਹੀਂ ਪ੍ਰਾਈਵੇਟ ਹਸਪਤਾਲ ਵੀ ਲਿਜਾਇਆ ਜਾ ਸਕੇਗਾ, ਜਿਸ ਦਾ ਖਰਚਾ ਸਰਕਾਰ ਚੁੱਕੇਗੀ। ਹੁਣ ਤਕ ਪੈਸਿਆਂ ਦੀ ਵਜ੍ਹਾ ਨਾਲ ਲੋਕ ਹਾਦਸੇ 'ਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਉਣ ਤੋਂ ਘਬਰਾਉਂਦੇ ਸਨ, ਹਾਲਾਂਕਿ ਜ਼ਿਆਦਤਰ ਮਾਮਲਿਆਂ 'ਚ ਪੁਲਸ ਜਾਂ ਫਿਰ ਕਦੇ-ਕਦੇ ਉਥੇ ਹੀ ਮੌਜੂਦ ਲੋਕ ਪੀੜਤ ਨੂੰ ਸਰਕਾਰੀ ਹਸਪਤਾਲ ਪਹੁੰਚਾਉਂਦੇ ਸਨ, ਜਿੱਥੇ ਜ਼ਿਆਦਾ ਭੀੜ ਹੋਣ ਦੀ ਵਜ੍ਹਾ ਨਾਲ ਇਲਾਜ 'ਚ ਦੇਰੀ ਹੁੰਦੀ ਸੀ।
ਇਸ ਕਾਰਨ ਪੀੜਤ ਵਿਅਕਤੀ ਦੀ ਜਾਨ ਨੂੰ ਖਤਰਾ ਹੁੰਦਾ ਸੀ ਪਰ ਨਵੀਂ ਸਕੀਮ ਦੇ ਲਾਗੂ ਹੋ ਜਾਣ ਤੋਂ ਬਾਅਦ ਵਿਅਕਤੀ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਪ੍ਰਾਈਵੇਟ ਹਸਪਤਾਲ 'ਚ ਵੀ ਭਰਤੀ ਕਰਵਾਇਆ ਜਾ ਸਕੇਗਾ। ਜਿਸ ਦਾ ਪੂਰਾ ਖਰਚਾ ਦਿੱਲੀ ਸਰਕਾਰ ਦੇਵੇਗੀ।
 


Related News