ਦਿੱਲੀ : ਚਾਹ ਦੀ ਦੁਕਾਨ 'ਚ ਸਿਲੰਡਰ ਫਟਣ ਕਾਰਨ ਚਾਰ ਦੀ ਮੌਤ

06/27/2017 2:47:33 AM

ਨਵੀਂ ਦਿੱਲੀ— ਦਿੱਲੀ ਦੇ ਉਖਲਾ ਫੇਸ-1 'ਚ ਚਾਹ ਦੀ ਦੁਕਾਨ 'ਚ ਸੋਮਵਾਰ ਦੇਰ ਸ਼ਾਮ 'ਚ ਸਿਲੰਡਰ ਫੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਸੱਤ ਹੋਰ ਜ਼ਖਮੀ ਹਨ। ਸਿਲੰਡਰ ਫਟਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ 'ਚ ਜ਼ਖਮੀਆਂ ਨੂੰ ਨਿਜੀ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਝੁੱਗੀਆਂ 'ਚ ਇਕ ਚਾਹ ਦੀ ਦੁਕਾਨ 'ਚ ਅਚਾਨਕ ਇਕ ਸਿਲੰਡਰ ਫੱਟ ਗਿਆ। ਇਹ ਹਾਦਸਾ ਰਾਤ ਕਰੀਬ 9.55 'ਤੇ ਹੋਇਆ, ਜਿਸ ਦੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ 'ਤੇ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ। ਪੁਲਸ ਨੇ ਦੱਸਿਆ ਕਿ ਹਸਪਤਾਲ ਦਾਖਲ ਜ਼ਖਮੀਆਂ ਦੀ ਹਾਲਤ ਗੰਭੀਰ ਹੈ।


Related News