ਦਿੱਲੀ ''ਚ ਤਾਪਮਾਨ ਦੇ ਨਾਲ ਡਿੱਗੇ ਡੇਂਗੂ ਦੇ ਮਾਮਲੇ, ਚਿਕੁਨਗੁਣੀਆ ''ਚ ਵੀ ਕਮੀ

12/12/2017 1:07:28 AM

ਦਿੱਲੀ—ਦਿੱਲੀ 'ਚ ਤਾਪਮਾਨ ਡਿੱਗਣ ਦੇ ਨਾਲ ਹੀ ਡੇਂਗੂ ਦੇ ਮਾਮਲੇ ਵੀ ਤੇਜ਼ੀ ਨਾਲ ਡਿੱਗ ਗਏ ਹਨ। ਇਸ ਦਾ ਖੁਲ੍ਹਾਸਾ ਸੋਮਵਾਰ ਨੂੰ ਜਾਰੀ ਰਿਪੋਰਟ 'ਚ ਹੋਇਆ। ਐੱਮ. ਸੀ. ਡੀ. ਵਲੋਂ ਜਾਰੀ ਰਿਪੋਰਟ ਮੁਤਾਬਕ ਬੀਤੇ ਹਫਤੇ ਡੇਂਗੂ ਦੇ ਸਿਰਫ 97 ਨਵੇਂ ਮਾਮਲੇ ਰਿਪੋਰਟ ਕੀਤੇ ਗਏ, ਜਦਕਿ ਇਸ ਤੋਂ ਪਹਿਲਾਂ ਦੇ ਹਫਤੇ 'ਚ 176 ਨਵੇਂ ਮਾਮਲੇ ਸਾਹਮਣੇ ਆਏ ਹਨ ਭਾਵ ਪਿਛਲੀ ਵਾਰ 79 ਮਾਮਲੇ ਹੋਰ ਘੱਟ ਹੋਏ ਹਨ।
ਨਵੇਂ ਮਾਮਲੇ ਸਾਹਮਣੇ ਦੇ ਨਾਲ ਹੀ ਡੇਂਗੂ ਦੇ ਕੁੱਲ ਮਾਮਲੇ ਵੱਧ ਕੇ 9 ਹਜ਼ਾਰ 169 ਤਕ ਪਹੁੰਚ ਗਏ ਹਨ। ਇਨ੍ਹਾਂ 'ਚ ਦਿੱਲੀ ਦੇ ਮਾਮਲੇ 4 ਹਜ਼ਾਰ 681 ਹੈ। ਦਿੱਲੀ 'ਚ ਇਸ ਸਾਲ ਡੇਂਗੂ ਨਾਲ 4 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਤੋਂ ਇਲਾਵਾ ਮਲੇਰੀਆ ਦੇ ਵੀ 7 ਨਵੇਂ ਮਾਮਲੇ ਆਉਣ ਤੋਂ ਬਾਅਦ ਕੁੱਲ ਮਾਮਲੇ ਵੱਧ ਕੇ 1139 ਤਕ ਪਹੁੰਚ ਚੁਕੇ ਹਨ। ਉਥੇ ਇਨ੍ਹਾਂ 'ਚ ਦਿੱਲੀ ਦੇ ਮਰੀਜ਼ਾਂ ਦੀ ਗਿਣਤੀ 575 ਹੈ।
ਦਿੱਲੀ ਨੂੰ ਤੀਜਾ ਸਭ ਤੋਂ ਵੱਡਾ ਖਤਰਾ ਚਿਕੁਨਗੁਣੀਆ ਤੋਂ ਸੀ, ਜੋ ਹੁਣ ਘੱਟ ਗਿਆ ਹੈ। ਬੀਤੇ ਹਫਤੇ ਚਿਕਨਗੁਨੀਆ ਦੇ 6 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕੁੱਲ ਮਾਮਲੇ ਵੱਧ ਕੇ 923 ਹੋ ਗਈ ਹੈ। ਇਨ੍ਹਾਂ 'ਚ ਦਿੱਲੀ 551 ਮਾਮਲੇ ਹੋ ਗਏ ਹਨ।


Related News