ਸੁਖੋਈ-30 ''ਚ ਉਡਾਨ ਭਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣੀ ਰੱਖਿਆ ਮੰਤਰੀ ਸੀਤਾਰਮਣ

01/18/2018 8:59:13 AM

ਜੋਧਪੁਰ — ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਜੋਧਪੁਰ ਦੇ ਹਵਾਈ ਅੱਡੇ ਤੋਂ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ ਸੁਖੋਈ-30 ਐੱਮ.ਕੇ.ਆਈ. 'ਚ ਉਡਾਨ ਭਰੀ। ਰੱਖਿਆ ਸੂਤਰਾਂ ਅਨੁਸਾਰ ਰੱਖਿਆ ਮੰਤਰੀ ਪਾਇਲਟ ਦਾ ਜੀ-ਸੂਟ ਪਾ ਕੇ ਕਾਕਪਿਟ 'ਚ ਬੈਠੀ। ਸੂਤਰਾਂ ਅਨੁਸਾਰ ਉਹ ਫੌਜ ਵਲੋਂ ਮੁਹਿੰਮ ਦੀ ਤਿਆਰੀਆਂ ਅਤੇ ਜੰਗ ਦੀ ਸਮਰੱਥਾਵਾਂ ਦੀ ਸਮੀਖਿਆ ਕਰ ਰਹੀ ਸੀ। ਸੁਖੋਈ-30 ਐੱਮ.ਕੇ.ਆਈ ਪ੍ਰਮਾਣੂ ਸਮਰੱਥਾ ਵਾਲਾ ਹਵਾਈ ਜਹਾਜ ਹੈ, ਜੋ ਕਿ ਦੁਸ਼ਮਣ ਦੇ ਖੇਤਰ ਅੰਦਰ ਤੱਕ ਜਾ ਸਕਦਾ ਹੈ।
 

PunjabKesari

ਜ਼ਿਕਰਯੋਗ ਹੈ ਕਿ ਸੁਖੋਈ-30 ਲੜਾਕੂ ਜਹਾਜ 'ਚ ਉਡਾਨ ਭਰਨ ਵਾਲੀ ਉਹ ਦੇਸ਼ ਦੀ ਪਹਿਲੀ ਰੱਖਿਆ ਮੰਤਰੀ ਹੈ। ਇਸ ਤੋਂ ਪਹਿਲਾਂ 25 ਨਵੰਬਰ 2009 'ਚ ਤਿੰਨ ਫੌਜਾਂ ਦੇ ਸੁਪਰੀਮ ਕਮਾਂਡਰ ਦੇ ਤੌਰ 'ਤੇ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਪੁਣੇ ਵਿਚ ਸੁਖੋਈ 'ਚ ਉਡਾਨ ਭਰ ਚੁੱਕੀ ਹੈ। ਸੁਖੋਈ ਨੂੰ ਏਅਰ ਫੋਰਸ ਦੇ ਸਭ ਤੋਂ ਵਧੀਆ ਲੜਾਕੂ ਜਹਾਜ਼ਾਂ 'ਚੋਂ ਇਕ ਮੰਨਿਆ ਜਾਂਦਾ ਹੈ।

 

 


Related News