ਸਿਲੰਡਰ ਫੱਟਣ ਨਾਲ 4 ਬੱਚਿਆਂ ਸਮੇਤ ਮਹਿਲਾ ਝੁਲਸੀ, ਪੀ. ਜੀ. ਆਈ. ਕੀਤਾ ਰੈਫਰ

06/22/2017 3:52:16 PM

ਕੁਰੂਕਸ਼ੇਤਰ— ਇਸ ਧਰਮਨਗਰੀ ਦੇ ਦਿਆਲਪੁਰ ਪਿੰਡ 'ਚ ਅੱਜ ਸਵੇਰੇ ਲਗਭਗ 6 ਵਜੇ ਸਿਲੰਡਰ ਫੱਟਣ ਨਾਲ ਘਰ 'ਚ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ 'ਚ ਮਹਿਲਾ ਰੇਸ਼ਾ ਦੇਵੀ ਆਪਣੀਆਂ ਤਿੰਨ ਬੇਟੀਆ ਰੀਨਾ, ਮੀਨਾ, ਰਜਨੀ ਅਤੇ ਬੇਟੇ ਗੌਰਵ ਸਮੇਤ ਅੱਗ 'ਚ ਬੁਰੀ ਤਰ੍ਹਾਂ ਝੁਲਸ ਗਈ। ਸਾਰੇ ਜ਼ਖਮੀ ਮੈਂਬਰਾਂ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।

PunjabKesari
ਜਾਣਕਾਰੀ ਅਨੁਸਾਰ, ਰੇਸ਼ਾ ਦੇਵੀ ਸਵੇਰੇ 6 ਵੱਜੇ ਰਸੋਈ 'ਚ ਚਾਅ ਬਣਾ ਰਹੀ ਸੀ। ਉਸ ਸਮੇਂ ਗੈਸ ਸਿਲੰਡਰ ਫੱਟਣ ਨਾਲ ਰਸੋਈ 'ਚ ਅੱਗ ਲੱਗ ਗਈ। ਇਸ ਭਿਆਨਕ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ। ਰੇਸ਼ਾ ਦੇਵੀ ਆਪਣੇ ਬੱਚਿਆਂ ਸਮੇਤ ਸੋ ਰਹੀ ਸੀ। ਅੱਗ ਲੱਗੀ ਦੇਖ ਕੇ ਪਿੰਡ ਵਾਲਿਆ ਨੇ ਘਰ ਦੇ ਮੈਂਬਰਾਂ ਨੂੰ ਬਾਹਰ ਕੱਢਿਆ।

PunjabKesari
ਇਸ ਘਟਨਾ 'ਚ ਲਾਚਾਰ ਸਿਹਤ ਸੇਵਾਵਾਂ ਦੀ ਵੀ ਪੋਲ ਖੋਲ ਦਿੱਤੀ। ਵਾਰ-ਵਾਰ ਫੋਨ ਕਰਨ 'ਤੇ ਵੀ ਜਦੋਂ ਐਂਬੂਲੇਂਸ ਸਮੇਂ 'ਤੇ ਨਹੀਂ ਪਹੁੰਚੀ ਤਾਂ ਜ਼ਖਮੀਆਂ ਨੂੰ ਆਟੋ 'ਚ ਕੁਰੂਕਸ਼ੇਤਰ ਦੇ ਲੋਕ ਨਾਇਕ ਨਾਂ ਦੇ ਜੈਪ੍ਰਕਾਸ਼ ਦੇ ਹਸਪਤਾਲ 'ਚ ਪਹੁੰਚਾਇਆ ਗਿਆ। ਇੱਥੇ ਦੇ ਸਾਰਿਆਂ ਦੀ ਹਾਲਾਤ ਗੰਭੀਰ ਕਾਰਨ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਫਾਇਰ ਬਿਗ੍ਰੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਪਿਤਾ ਵਿਦੇਸ਼ 'ਚ ਰਹਿੰਦੇ ਹਨ।


Related News