ਸਾਈਬਰ ਕ੍ਰਾਇਮ ਰੋਕਣ ਲਈ ਗ੍ਰਹਿ ਮੰਤਰਾਲੇ ''ਚ ਹੋਈ ਅਹਿਮ ਬੈਠਕ

01/17/2018 9:22:47 PM

ਨਵੀਂ ਦਿੱਲੀ—ਡਿਜੀਟਲ ਇੰਡੀਆ 'ਚ ਸਾਈਬਰ ਸੁਰੱਖਿਆ ਬਹੁਤ ਮਾਈਨੇ ਰੱਖਦੀ ਹੈ। ਦੇਸ਼ 'ਚ ਕੈਸ਼ ਦੀ ਜਗ੍ਹਾ ਵੱਧਦੇ ਡਿਜੀਟਲ ਲੈਣ-ਦੇਣ 'ਚ ਵਿੱਤੀ ਧੋਖਾਧੜੀ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਅਜਿਹੇ 'ਚ ਸਰਕਾਰ ਦੇਸ਼ ਦੇ ਤਮਾਮ ਜ਼ਿਲ੍ਹਿਆਂ 'ਚ ਸਾਈਬਰ ਮਾਹਿਰਾਂ ਦੀ ਤਾਇਨਾਤੀ 'ਤੇ ਵਿਚਾਰ ਕਰ ਰਹੀ ਹੈ। ਗ੍ਰਹਿ ਮੰਤਰਾਲੇ ਅਜਿਹੇ ਪ੍ਰਸਤਾਵ 'ਤੇ ਗੌਰ ਕਰ ਰਿਹਾ ਹੈ। 
ਗ੍ਰਹਿ ਮੰਤਰਾਲੇ 'ਚ ਸਾਈਬਰ ਸੁਰੱਖਿਆ ਨੂੰ ਲੈ ਕੇ ਅਹਿਮ ਬੈਠਕ ਹੋਈ। ਇਸ ਬੈਠਕ 'ਚ ਗ੍ਰਹਿ ਸਕੱਤਰ ਰਾਜੀਵ ਗਾਬਾ ਸਮੇਤ ਕਈ ਆਲਾ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ 'ਚ ਇਸ ਗੱਲ 'ਤੇ ਚਰਚਾ ਹੋਈ ਕਿ ਡਿਜਿਟਲਾਈਜੇਸ਼ਨ ਦੇ ਦੌਰ 'ਚ ਵਿੱਤੀ ਜਾਲਸਾਜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
ਆਨਲਾਈਨ ਟ੍ਰਾਂਜੈਕਸ਼ਨ ਨੂੰ ਲੈ ਕੇ ਬੈਠਕ 'ਚ ਸਭ ਤੋਂ ਵੱਡਾ ਖਤਰਾ ਵਿਦੇਸ਼ 'ਚ ਬੈਠੇ ਹੈਕਰਾਂ ਤੋਂ ਜਤਾਇਆ ਗਿਆ ਹੈ। ਇਸ ਮੁੱਦੇ 'ਤੇ ਵਿਸਥਾਰ ਨਾਲ ਗੱਲ ਹੋਈ ਅਤੇ ਸਾਰੀਆਂ ਸੂਬਾ ਸਰਕਾਰਾਂ ਨੂੰ ਸਾਈਬਰ ਸੁਰੱਖਿਆ 'ਤੇ ਖਾਸਾ ਧਿਆਨ ਦੇਣ ਲਈ ਕਿਹਾ ਗਿਆ ਹੈ। 
ਬੈਠਕ 'ਚ ਦੇਸ਼ ਦੇ ਤਮਾਮ ਸੂਬਿਆਂ ਦੀ ਪੁਲਸ, ਸਾਈਬਰ ਸੁਰੱਖਿਆ ਸੇਲ ਅਤੇ ਕੇਂਦਰੀ ਏਂਜਸੀਆਂ 'ਚ ਬਿਹਤਰ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਦੇਸ਼ ਭਰ 'ਚ ਆਉਣ ਵਾਲੀ ਵਿੱਤੀ ਧੋਖਾਧੜੀ ਦੀਆਂ ਸ਼ਿਕਾਇਤਾਂ ਦੀ ਹਰ ਦਿਨ ਮਾਨਟਰਿੰਗ ਕਰਨ ਦਾ ਫੈਸਲਾ ਲਿਆ ਗਿਆ। ਬੈਠਕ 'ਚ ਮੰਨਿਆ ਗਿਆ ਹੈ ਕਿ ਸਾਈਬਰ ਸੁਰੱਖਿਆ ਨੂੰ ਲੈ ਕੇ ਦੇਸ਼ ਭਰ 'ਚ ਵੱਡੇ ਬਦਲਾਅ ਕੀਤੇ ਜਾਣ ਦੀ ਲੋੜ ਹੈ। ਇਸ ਦੇ ਲਈ ਜ਼ਿਲੇ 'ਚ ਵਿਸ਼ੇਸ਼ ਸਾਈਬਰ ਸੁਰੱਖਿਆ ਅਧਿਕਾਰੀਆਂ ਦੀ ਤਾਇਨਾਤੀ ਹੋਣੀ ਚਾਹੀਦੀ ਹੈ। ਗ੍ਰਹਿ ਮੰਤਰਾਲੇ ਹਰ ਜਿਲੇ 'ਚ ਅਜਿਹੇ ਅਧਿਕਾਰੀਆਂ ਦੀ ਭਰਤੀ ਲਈ ਮੁਹਿੰਮ ਸ਼ੁਰੂ ਕਰਵਾਏਗਾ। ਦੇਸ਼ 'ਚ ਪਹਿਲਾਂ ਤੋਂ ਹੀ ਜਿਨ੍ਹਾਂ ਥਾਵਾਂ 'ਤੇ ਸਾਈਬਰ ਸੁਰੱਖਿਆ ਮਾਹਿਰ ਕੰਮ ਕਰ ਰਹੇ ਹਨ, ਉਥੇ ਵੀ ਸਟਾਫ ਵਧਾਇਆ ਜਾਵੇਗਾ। ਸਾਈਬਰ ਸੁਰੱਖਿਆ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸਮੇਂ-ਸਮੇਂ 'ਤੇ ਵਿਸ਼ੇਸ਼ ਟ੍ਰੇਨਿੰਗ ਮੁਹਿੰਮ ਵੀ ਚਲਾਈ ਜਾਵੇਗੀ।


Related News