ਪਟਾਕੇ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਬਦਮਾਸ਼ਾਂ ਨੇ ਪੱਤਰਕਾਰ ਨੂੰ ਕੁੱਟਿਆ

10/20/2017 5:08:06 PM

ਫਰੀਦਾਬਾਦ— ਦੇਰ ਰਾਤ ਤੱਕ ਪਟਾਕੇ ਚਲਾਉਣ ਤੋਂ ਮਨ੍ਹਾ ਕਰਨ 'ਤੇ ਇਕ ਪੱਤਰਕਾਰ ਨੂੰ ਭਾਰੀ ਪੈ ਗਿਆ। ਦਬੰਗਾਂ ਨੇ ਉਸ ਦੇ ਘਰ 'ਚ ਦਾਖ਼ਲ ਹੋ ਕੇ ਜ਼ਬਰਦਸਤੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦੀ ਪੂਰੀ ਘਟਨਾ ਸੀ.ਸੀ.ਟੀ.ਵੀ 'ਚ ਕੈਦ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰ-ਵਾਰ ਫੋਨ ਕਰਨ 'ਤੇ ਪੁਲਸ ਵੀ ਮੌਕੇ 'ਤੇ ਨਹੀਂ ਪੁੱਜੀ। ਹੁਣ ਪੁਲਸ ਨੇ ਦਬੰਗਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੀਵਾਲੀ ਦੇ ਦਿਨ ਫਰੀਦਾਬਾਦ ਦੀ ਪਰਵਤੀ ਕਾਲੋਨੀ ਦੇ ਕੁਝ ਲੋਕ ਰਾਤੀ ਕਰੀਬ 11.30 ਵਜੇ ਪਟਾਕੇ ਚਲਾ ਰਹੇ ਸਨ। ਉਦੋਂ ਗੁਆਂਢ 'ਚ ਰਹਿਣ ਵਾਲੇ ਪੱਤਰਕਾਰ ਵਿਜੇਂਦਰ ਸ਼ਰਮਾ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਦਿੱਤੇ ਜਾਣ ਦੇ ਬਾਅਦ ਵੀ ਪੁਲਸ ਮੌਕੇ 'ਤੇ ਨਹੀਂ ਪੁੱਜੀ। ਜਿਸ ਕਾਰਨ ਵਿਜੇਂਦਰ ਸ਼ਰਮਾ ਨੇ ਖੁਦ ਉਨ੍ਹਾਂ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਮਨ੍ਹਾ ਕੀਤਾ। ਜਿਸ ਦੇ ਬਾਅਦ ਕੁਝ ਲੋਕ ਵਿਜੇਂਦਰ ਦੇ ਘਰ ਪੁੱਜੇ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵਿਜੇਂਦਰ ਦਾ ਬਚਾਅ ਕਰਨ ਆਈ ਉਸ ਦੀ ਪਤਨੀ ਨੂੰ ਵੀ ਕੁੱਟਿਆ। ਹਮਲਾ ਕਰਨ ਦੇ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਉਨ੍ਹਾਂ ਨੇ ਵਿਜੇਂਦਰ ਸ਼ਰਮਾ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ। ਜ਼ਖਮੀ ਵਿਜੇਂਦਰ ਨਾਲ ਮਿਲਣ ਆਈ ਬੜਖਲ ਖੇਤਰ ਦੇ ਵਿਧਾਇਕ ਸੀਮਾ ਤ੍ਰਿਖਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੁੱਟਮਾਰ ਬਹੁਤ ਨਿੰਦਾਯੋਗ ਹੈ। ਪੁਲਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News