ਵਾਡਰਾ ਤੇ ਸੰਜੇ ਭੰਡਾਰੀ ਦੇ ਸਬੰਧਾਂ ''ਤੇ ਜਵਾਬ ਦੇਵੇ ਕਾਂਗਰਸ : ਭਾਜਪਾ

10/18/2017 3:52:56 AM

ਨਵੀਂ ਦਿੱਲੀ (ਯੂ.ਐੱਨ.ਆਈ.)— ਭਾਜਪਾ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਅਤੇ ਹਥਿਆਰ ਕਾਰੋਬਾਰੀ ਸੰਜੇ ਭੰਡਾਰੀ ਵਿਚ ਗੰਢ-ਤੁੱਪ ਦਾ ਦੋਸ਼ ਲਾਇਆ ਅਤੇ ਕਾਂਗਰਸ ਕੋਲੋਂ ਜਵਾਬ ਮੰਗਿਆ।
ਭਾਜਪਾ ਦੀ ਸੀਨੀਅਰ ਨੇਤਾ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਸੰਜੇ ਭੰਡਾਰੀ ਨੂੰ ਫਰਾਰ ਐਲਾਨਿਆ ਜਾ ਚੁੱਕਾ ਹੈ ਅਤੇ ਵਾਡਰਾ ਦੇ ਉਸ ਨਾਲ ਸਬੰਧ ਹਨ। ਕਾਂਗਰਸ ਲੀਡਰਸ਼ਿਪ ਇਸ ਮਾਮਲੇ ਵਿਚ ਚੁੱਪੀ ਨਹੀਂ ਸਾਧ ਸਕਦੀ। ਉਨ੍ਹਾਂ ਸਵਾਲ ਕੀਤਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਸੋਨੀਆ ਗਾਂਧੀ ਨੇ ਸਵੀਕਾਰ ਕੀਤਾ ਕਿ ਇਸ ਮਾਮਲੇ ਵਿਚ ਵਾਡਰਾ ਨਿੱਜੀ ਤੌਰ 'ਤੇ ਸ਼ਾਮਲ ਹੈ।


Related News