ਕਾਂਗਰਸ ਨੇਤਾ ਦੇ ਦਫਤਰ 'ਚ ਦਾਖ਼ਲ ਹੋਏ ਹਥਿਆਰਬੰਦ ਬਦਮਾਸ਼, ਫੈਲੀ ਸਨਸਨੀ

10/15/2017 6:30:31 PM

ਦੇਹਰਾਦੂਨ— ਜ਼ਿਲੇ 'ਚ ਕਾਂਗਰਸ ਦੇ ਸੀਨੀਅਰ ਨੇਤਾ ਸੂਰਜਕਾਂਤ ਧਸਮਾਨਾ ਦੇ ਡਾਲਨਵਾਲਾ ਥਾਣਾ ਖੇਤਰ ਦੇ ਨਾਲ ਲੱਗਦੇ ਦਫਤਰ 'ਚ ਹਥਿਆਰਬੰਦ 3 ਬਦਮਾਸ਼ਾਂ ਦੇ ਦਾਖ਼ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਕਾਰਨ ਸਾਰੇ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ।
ਦੱਸ ਦਈਏ ਕਿ ਧਸਮਾਨਾ ਦੇ ਈ.ਸੀ ਰੋਡ ਸਥਿਤ ਦਫਤਰ 'ਚ ਦਾਖ਼ਲ ਹੋਏ ਬਦਮਾਸ਼ਾਂ ਨੇ ਆਫਿਸ ਦੇ ਕਰਮਚਾਰੀਆਂ ਨੂੰ ਹਥਿਆਰ ਦਿਖਾ ਕੇ ਅੱਧੇ ਘੰਟੇ ਤੱਕ ਬੰਧਕ ਬਣਾ ਕੇ ਰੱਖਿਆ। ਬਦਮਾਸ਼ਾਂ ਨੇ ਸੂਰਜਕਾਂਤ ਧਸਮਾਨਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਥੋਂ ਫਰਾਰ ਹੋ ਗਏ।
ਮਾਮਲੇ ਦੀ ਸੂਚਨਾ ਮਿਲਦੇ ਹੀ ਐਸ.ਪੀ ਪ੍ਰਦੀਪ ਰਾਏ ਅਤੇ ਸੀ.ਓ ਦਫਤਰ 'ਚ ਪੁੱਜੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਦਮਾਸ਼ਾਂ ਦੇ ਬਾਰੇ 'ਚ ਪੁਲਸ ਨੌਕਰ ਤੋਂ ਜਾਣਕਾਰੀ ਲੈ ਰਹੀ ਹੈ ਅਤੇ ਨਾਲ ਹੀ ਸੀ.ਸੀ.ਟੀ.ਵੀ ਫੁਟੇਜ਼ ਦੀ ਵੀ ਤਲਾਸ਼ੀ ਕੀਤੀ ਜਾ ਰਹੀ ਹੈ।


Related News