ਗੁਜਰਾਤ ''ਚ ਕਾਂਗਰਸ ਆਗੂ ਤੇ ਉਸ ਦੀ ਪਤਨੀ ਨੇ ਕੀਤੀ ਖੁਦਕੁਸ਼ੀ

12/12/2017 1:51:00 AM

ਗੁਜਰਾਤ— ਗੁਜਰਾਤ ਕਾਂਗਰਸ ਸੇਲ ਦੇ ਸਕੱਤਰ ਅਤੇ ਉਸ ਦੀ ਪਤਨੀ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਆਪਣੇ ਘਰ 'ਚ ਹੀ ਦੋਵਾਂ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਕਿਹਾ ਕਿ 50 ਸਾਲਾ ਹਰੇਸ਼ ਮੋਰਾਡੀਆ ਅਤੇ ਉਸ ਦੀ 45 ਸਾਲਾ ਪਤਨੀ ਰਮਿਲਾ ਸ਼ਹਿਰ ਦੇ ਕੋਠਾਰੀਆ ਰੋਡ ਨੇੜੇ ਸਥਿਤ ਮਹੇਸ਼ਵਰੀ ਸੁਸਾਇਟੀ 'ਚ ਆਪਣੇ ਘਰ 'ਚ ਮ੍ਰਿਤ ਹਾਲਤ 'ਚ ਦੇਖੇ ਗਏ ਸਨ।
ਗੁਜਰਾਤ ਕਿਸਾਨ ਕਾਂਗਰਸ ਸੇਲ ਦੇ ਪ੍ਰਧਾਨ ਵਿਰਜੀ ਠੁੰਮਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੋਰਾਡੀਆ ਕਿਸਾਨ ਸੇਲ ਦੇ ਸਕੱਤਰ ਸਨ। ਭਗਤੀਨਗਰ ਦੇ ਪੁਲਸ ਇੰਸਪੈਕਟਰ ਵੀ. ਕੇ. ਗੜਵੀ ਨੇ ਦੱਸਿਆ ਕਿ ਘਟਨਾ ਦਾ ਉਦੋਂ ਪਤਾ ਚੱਲਿਆ ਜਦੋਂ ਸਵੇਰੇ ਮੋਰਾਡੀਆ ਦੇ ਘਰ 'ਚ ਕੋਈ ਹਲਚਲ ਨਹੀਂ ਹੋਈ ਸੀ। ਗੁਆਂਢੀਆਂ ਨੇ ਦਰਵਾਜਾ ਤੋੜ ਕੇ ਜਦੋਂ ਦੇਖਿਆ ਤਾਂ ਦੋਵੇਂ ਮ੍ਰਿਤ ਹਾਲਤ 'ਚ ਪਏ ਹੋਏ ਸਨ। ਜਿਸ ਤੋਂ ਬਾਅਦ ਪੁਲਸ ਨੂੰ ਸੁਚਿਤ ਕੀਤਾ ਗਿਆ।
ਪੁਲਸ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਸ਼ੱਕ ਜਤਾਇਆ ਕਿ ਘਟਨਾ ਦਾ ਕਾਰਨ ਬੇਟੇ ਅਤੇ ਨੂੰਹ 'ਚ ਕਲੇਸ਼ ਹੋ ਸਕਦਾ ਹੈ। ਉਨ੍ਹਾਂ ਦੀ ਨੂੰਹ ਨੇ ਕੁਝ ਸਮਾਂ ਪਹਿਲਾਂ ਮਹਿਲਾ ਥਾਣੇ 'ਚ ਇਕ ਸ਼ਿਕਾਇਤ ਕੀਤੀ ਸੀ। 


 


Related News