ਪ੍ਰਦੇਸ਼ ਕਾਂਗਰਸ ਕਮੇਟੀ ਦੀ ਬੈਠਕ, ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਹੋਇਆ ਪਾਸ

10/12/2017 6:42:24 PM

ਦੇਹਰਾਦੂਨ— ਉਤਰਾਖੰਡ 'ਚ ਵੀਰਵਾਰ ਨੂੰ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਪੀ.ਸੀ.ਸੀ ਦੀ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ 'ਚ ਹਿੱਸਾ ਲੈਣ ਲਈ ਪ੍ਰਦੇਸ਼ ਚੋਣ ਇੰਚਾਰਜ਼ ਜੇ.ਪੀ ਅਗਰਵਾਲ, ਸਾਬਕਾ ਮੁੱਖਮੰਤਰੀ ਹਰੀਸ਼ ਰਾਵਤ, ਪ੍ਰਦੇਸ਼ ਪ੍ਰਧਾਨ ਪ੍ਰੀਤਮ ਸਿੰਘ ਸਮੇਤ ਪ੍ਰਦੇਸ਼ ਭਰ ਦੇ 225 ਪੀ.ਸੀ.ਸੀ ਮੈਂਬਰ ਦੇਹਰਾਦੂਨ ਪ੍ਰਦੇਸ਼ ਦਫਤਰ ਪੁੱਜੇ।
ਬੈਠਕ 'ਚ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਚੁਣੇ ਜਾਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਚੋਣ ਇੰਚਾਰਜ਼ ਜੇ.ਪੀ ਅਗਰਵਾਲ ਨੇ ਦੱਸਿਆ ਹੈ ਕਿ ਉਹ ਕਾਂਗਰਸ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਉਤਰਾਖੰਡ ਪੀ.ਸੀ.ਸੀ ਦੇ ਪ੍ਰਸਤਾਵ ਦੀ ਜਾਣਕਾਰੀ ਦੇਣਗੇ। ਇਸ ਦੌਰਾਨ ਜੇ.ਪੀ ਅਗਰਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਜੇਕਰ ਰਾਸ਼ਟਰੀ ਪ੍ਰਧਾਨ ਬਣਾਇਆ ਜਾਂਦਾ ਤਾਂ ਦੇਸ਼ ਭਰ 'ਚ ਨੌਜਵਾਨ ਕਾਂਗਰਸ ਪਾਰਟੀ ਨਾਲ ਜੁੜਣਗੇ। ਨੌਜਵਾਨ ਅਗਵਾਈ ਹੋਣ ਦੇ ਚੱਲਦੇ ਪਾਰਟੀ ਨੂੰ ਨਵੀਂ ਦਿਸ਼ਾ ਮਿਲੇਗੀ। ਬੈਠਕ 'ਚ ਪੁੱਜੇ ਸਾਬਕਾ ਮੁੱਖਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਲਈ ਵਧੀਆ ਸਾਬਿਤ ਹੋਣਗੇ।
ਪ੍ਰਦੇਸ਼ ਕਾਂਗਰਸ ਪ੍ਰੀਤਮ ਸਿੰਘ ਨੇ ਪੀ.ਸੀ.ਸੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੇ ਦੇਸ਼ ਪ੍ਰਧਾਨ ਬਣਾਏ ਜਾਣ ਦੇ ਪ੍ਰਸਤਾਵ ਪਾਸ ਕਰਨ 'ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਚੁਣਦੀ ਹੈ ਤਾਂ ਮੈਂ ਪਾਰਟੀ ਨੂੰ ਅੱਗੇ ਲੈ ਜਾਣ ਲਈ ਪੂਰੀ ਮਿਹਨਤ ਕਰਾਂਗਾ। 
ਪ੍ਰਦੇਸ਼ ਪ੍ਰਧਾਨ ਚੁਣੇ ਜਾਣ ਦਾ ਪ੍ਰਸਤਾਵ ਰਾਸ਼ਟਰੀ ਪ੍ਰਧਾਨ ਨੂੰ ਭੇਜਿਆ ਜਾ ਚੁੱਕਿਆ ਹੈ। ਰਾਹੁਲ ਗਾਂਧੀ ਦਾ ਕਾਂਗਰਸ ਨੇ ਨਵੇਂ ਰਾਸ਼ਟਰੀ ਪ੍ਰਧਾਨ ਦੇ ਰੂਪ 'ਚ ਚੁਣਿਆ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਰਾਹੁਲ ਗਾਂਧੀ ਦੇ ਰਾਸ਼ਟਰੀ ਪ੍ਰਧਾਨ ਬਣਾਉਣ ਦੇ ਬਾਅਦ ਉਨ੍ਹਾਂ ਨੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Related News