ਕੈਸ਼ ਵੈਨ ਲੁੱਟ ਮਾਮਲਾ : ਮਹਿਬੂਬਾ ਨੇ ਸੁਰੱਖਿਆ ਕਰਮੀਆਂ ਦੀ ਹੱਤਿਆ ''ਤੇ ਜਤਾਇਆ ਦੁੱਖ

12/12/2017 12:30:26 PM

ਸ਼੍ਰੀਨਗਰ— ਸ਼ੋਪੀਆਂ ਦੇ ਕਲਾਰਚਕ 'ਚ ਬੈਂਕ ਦੀ ਕੈਸ਼ ਵੈਨ 'ਤੇ ਹੋਏ ਹਮਲੇ 'ਚ ਮਾਰੇ ਗਏ ਦੋ ਸੁਰੱਖਿਆ ਕਰਮੀਆਂ ਦੀ ਹੱਤਿਆ 'ਤੇ ਸੀ. ਐੱਮ. ਮਹਿਬੂਬਾ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸ਼ੋਪੀਆਂ ਦੇ ਕਲਾਰਚਕ 'ਚ ਬੈਂਕ ਦੀ ਕੈਸ਼ ਵੈਨ 'ਤੇ ਹੋਏ ਹਮਲੇ 'ਚ ਮਾਰੇ ਗਏ ਦੋ ਸੁਰੱਖਿਆ ਕਰਮੀਆਂ ਦੀ ਹੱਤਿਆ 'ਤੇ ਸੀ. ਐੱਮ. ਮਹਿਬੂਬਾ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਬਦਕਿਸਮਤੀ ਕਰਾਰ ਦਿੰਦੇ ਹੋਏ ਮ੍ਰਿਤਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮਹਿਬੂਬਾ ਨੇ ਕਿਹਾ ਹੈ ਕਿ ਜਨਤਾ ਦੇ ਪੈਸੇ ਦੀ ਸੁਰੱਖਿਆ ਕਰ ਰਹੇ ਸੁਰੱਖਿਆ ਗਾਰਡ ਦੀ ਹੱਤਿਆ ਇਤਰਾਜ਼ਯੋਗ ਹੈ।
ਇਸ ਨਾਲ ਹੀ ਉਨ੍ਹਾਂ ਨੇ ਹੰਦਵਾੜਾ 'ਚ ਕ੍ਰਾਸ ਫਾਈਰਿੰਗ ਦੌਰਾਨ ਮਾਰੀ ਗਈ ਇਕ ਸਥਾਨਕ ਮਹਿਲਾ ਦੀ ਮੌਤ 'ਤੇ ਵੀ ਦੁੱਖ ਪ੍ਰਗਟ ਕੀਤਾ ਹੈ। ਸੀ. ਐੈੱਮ. ਨੇ ਕਿਹਾ ਹੈ ਕਿ ਬੱਚਿਆਂ ਦੇ ਭਵਿੱਖ ਲਈ ਹੁਣ ਹਿੰਸਾ ਬੰਦ ਹੋਣੀ ਚਾਹੀਦੀ ਹੈ।


Related News