ਮੁੱਖ ਮੰਤਰੀ ਕੇਜਰੀਵਾਲ ਨੇ ਦਿੱਤੀ ਹਸਪਤਾਲਾਂ ''ਚ ਦਵਾਈਆਂ ਦੀ ਕਮੀ ਨੂੰ ਲੈ ਕੇ ਕਾਰਵਾਈ ਕਰਨ ਦੀ ਚਿਤਾਵਨੀ

05/30/2017 1:33:12 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਆਪਣੇ ਹਸਪਤਾਲਾਂ 'ਚ ਦਵਾਈ ਸਪਲਾਈਕਰਤਾਵਾਂ ਦੇ ਬਿੱਲ ਦਾ 'ਭੁਗਤਾਨ ਨਹੀਂ ਹੋਣ' ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰੇਗੀ ਅਤੇ ਇਸ ਚੂਕ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਤਨਖਾਹ ਕੱਟੀ ਜਾ ਸਕਦੀ ਹੈ। ਕੇਜਰੀਵਾਲ ਨੇ ਮੁੱਖ ਸਕੱਤਰ ਐੱਮ.ਐੱਮ. ਕੁੱਟੀ ਨੂੰ ਪੱਤਰ ਲਿਖ ਕੇ ਇਹ ਨਿਰਦੇਸ਼ ਦਿੱਤੇ। ਕੇਜਰੀਵਾਲ ਨੇ ਹਾਲ 'ਚ ਸੰਜੇ ਗਾਂਧੀ ਹਸਪਤਾਲ ਦਾ ਔਚਕ ਨਿਰੀਖਣ ਕੀਤਾ ਸੀ। ਇਸੇ ਦੌਰਾਨ ਉਨ੍ਹਾਂ ਦੇ ਸਾਹਮਣੇ ਇਹ ਮਾਮਲਾ ਆਇਆ। ਮੁੱਖ ਸਕੱਤਰ ਨੂੰ ਬੁੱਧਵਾਰ ਨੂੰ 11 ਵਜੇ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ 'ਚ ਬਿੱਲ ਦੇ ਭੁਗਤਾਨ ਨਾ ਹੋਣ ਦੇ ਪਿੱਛੇ ਦਾ ਕਾਰਨ ਦੱਸਣ ਲਈ ਕਿਹਾ ਗਿਆ ਹੈ। ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਦਵਾਈਆਂ ਦੀ ਕਮੀ ਹੋ ਗਈ ਹੈ, ਜਿਸ ਕਾਰਨ ਕਿਫਾਇਤੀ ਸਿਹਤ ਸੇਵਾ ਲਈ ਸਰਕਾਰੀ ਹਸਪਤਾਲਾਂ 'ਚ ਆਉਣ ਵਾਲੇ ਮਰੀਜ਼ ਪ੍ਰਭਾਵਿਤ ਹੋਏ ਹਨ। 
ਸ਼ਹਿਰ ਦੇ ਸਰਕਾਰੀ ਹਸਪਤਾਲ ਜਿਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਕੇਜਰੀਵਾਲ ਨੇ ਉਨ੍ਹਾਂ ਨੂੰ ਨਜਿੱਠਣ ਲਈ ਇਕ ਤੰਤਰ ਵਿਕਸਿਤ ਕਰਨ ਦੀ ਗੱਲ ਕੀਤੀ, ਜਿਸ ਦੇ ਅਧੀਨ ਕੋਈ ਵੀ ਚੂਕ ਹੋਣ 'ਤੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਕੇਜਰੀਵਾਲ ਨੇ ਅਗਲੇ ਸੋਮਵਾਰ ਤੱਕ ਸਮਰਗ (ਸਾਰੀ) ਯੋਜਨਾ ਦੀ ਮੰਗ ਕਰਦੇ ਹੋਏ ਲਿਖਿਆ,''ਜੇਕਰ ਦੇਰੀ ਨਾਲ ਭੁਗਤਾਨ ਕਰਨ 'ਤੇ ਕੋਈ ਫੀਸ ਅਦਾ ਕੀਤੀ ਜਾਣੀ ਹੋਵੇਗੀ ਤਾਂ ਇਹ ਰਾਸ਼ੀ ਜ਼ਿੰਮੇਵਾਰ ਅਧਿਕਾਰੀ ਦੀ ਤਨਖਾਹ ਤੋਂ ਕੱਟੀ ਜਾਣੀ ਚਾਹੀਦੀ ਹੈ।'' ਕੇਜਰੀਵਾਲ ਨੇ ਮੰਗੋਲਪੁਰੀ ਸਥਿਤ ਸੰਜੇ ਗਾਂਧੀ ਹਸਪਤਾਲ 'ਚ ਪਿਛਲੇ ਹਫਤੇ ਇਕ ਔਚਕ ਦੌਰੇ ਤੋਂ ਬਾਅਦ ਨਾਖੁਸ਼ੀ ਜ਼ਾਹਰ ਕੀਤੀ ਸੀ। ਕੇਜਰੀਵਾਲ ਨੇ ਪਾਇਆ ਕਿ ਹਸਪਤਾਲ ਕਲੀਨੀਕਲ ਪ੍ਰੀਖਣ ਸਹੂਲਤਾਂ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਦੇ ਉਸ ਦੇ ਆਦੇਸ਼ ਦੀ ਪਾਲਣਾ ਕਰਨ 'ਚ ਅਸਫਲ ਰਿਹਾ ਹੈ, ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਹਸਪਤਾਲ 'ਚ ਇਕ ਨਵਾਂ ਡਾਕਟਰੀ ਸੁਪਰਡੈਂਟ ਨਿਯੁਕਤ ਕੀਤਾ।


Related News