ਉਤਰਾਖੰਡ ਬਾਰਡਰ ''ਤੇ ਚੀਨ ਦੀ ਆਕੜ, ਚਰਵਾਹਿਆਂ ਦੇ ਟੈਂਟ ਪਾੜੇ

08/18/2017 3:34:55 AM

ਦੇਹਰਾਦੂਨ— ਡੋਕਲਾਮ ਵਿਵਾਦ 'ਤੇ ਭਾਰਤ ਅਤੇ ਚੀਨ ਦਰਮਿਆਨ ਤਣਾਤਣੀ ਜਗ ਜ਼ਾਹਿਰ ਹੈ ਪਰ ਹੁਣ ਉਤਰਾਖੰਡ ਦੇ ਬਾਰਡਰ 'ਤੇ ਵੀ ਉਸਨੇ ਆਪਣੀ ਆਕੜ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਤਰਾਖੰਡ ਦੇ ਬਾਰਾਹੋਤੀ ਬਾਰਡਰ ਤੋਂ ਤਣਾਤਣੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਥੇ  ਚੀਨੀ ਫੌਜੀਆਂ ਨੇ ਭਾਰਤੀ ਚਰਵਾਹਿਆਂ ਨੂੰ ਡਰਾਇਆ ਅਤੇ ਉਨ੍ਹਾਂ ਦੇ ਟੈਂਟ ਵੀ ਪਾੜ ਦਿੱਤੇ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਹੇਠਾਂ ਉਤਰਨ ਲਈ ਮਜਬੂਰ ਵੀ ਕੀਤਾ।
ਚਰਵਾਹਿਆਂ ਨੇ ਦੱਸਿਆ ਕਿ ਉਹ ਵਾਰ-ਵਾਰ ਸਾਡੇ ਜਾਨਵਰਾਂ ਅਤੇ ਸਾਨੂੰ ਸਰਹੱਦ 'ਤੇ ਨਾ ਰੁਕਣ ਦੀ ਚਿਤਾਵਨੀ ਦਿੰਦੇ ਹਨ, ਹਾਲਾਂਕਿ ਅਸੀਂ ਆਪਣੀ ਹੱਦ ਦੇ ਅੰਦਰ ਹੀ ਰਹਿੰਦੇ ਹਨ। ਹੇਠਾਂ ਉਤਰ ਕੇ ਆਏ ਚਰਵਾਹਿਆਂ ਨੇ ਦੱਸਿਆ ਕਿ  2-3 ਵਾਰ ਚੀਨੀ ਫੌਜੀ ਉਨ੍ਹਾਂ ਦੇ ਟੈਂਟ ਪਾੜ ਚੁੱਕੇ ਹਨ। ਚਰਵਾਹਿਆਂ ਨੇ ਇਹ ਵੀ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਇਥੇ ਰਹਿਣ ਵਿਚ ਕਿਸੇ ਤਰ੍ਹਾਂਦੀ ਕੋਈ ਮੁਸ਼ਕਲ ਨਹੀਂ ਹੋ ਰਹੀ ਸੀ ਪਰ ਪਿਛਲੇ ਕਈ ਦਿਨਾਂ ਤੋਂ ਚੀਨੀ ਫੌਜੀਆਂ ਦੀ ਸਰਹੱਦ 'ਤੇ ਤਾਇਨਾਤੀ ਵੱਧ ਗਈ ਹੈ। ਹੁਣ ਚੀਨੀ ਫੌਜੀ ਕਈ ਦਿਨਾਂ ਤੋਂ ਲਗਾਤਾਰ ਸਭ ਚਰਵਾਹਿਆਂ ਨੂੰ ਇਹ ਕਹਿ ਰਹੇ ਸਨ ਕਿ ਜੇ ਨਾਲੇ ਤੋਂ ਪਾਰ ਤੁਹਾਡੇ ਜਾਨਵਰ ਨਜ਼ਰ ਆਏ ਤਾਂ ਚੰਗਾ ਨਹੀਂ ਹੋਵੇਗਾ। ਇਸ ਲਈ ਘਬਰਾਏ ਹੋਏ ਚਰਵਾਹਿਆਂ ਨੇ ਸਰਹੱਦ ਛੱਡ ਕੇ ਹੇਠਾਂ ਉਤਰਨ ਵਿਚ ਹੀ ਆਪਣੀ ਭਲਾਈ ਸਮਝੀ।


Related News