ਭਾਰਤ ਦਾ ਇਹ ਕਦਮ ਉੱਡਾ ਸਕਦੈ ਚੀਨ ਦੀਆਂ ਰਾਤਾਂ ਦੀ ਨੀਂਦ

08/18/2017 11:56:07 PM

ਨਵੀਂ ਦਿੱਲੀ— ਭਾਰਤ-ਚੀਨ ਦੇ ਵਿਚਕਾਰ ਡੋਕਲਾਮ ਸਰਹੱਦੀ ਵਿਵਾਦ ਨੂੰ ਲੈ ਕੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਵਿਚਕਾਰ ਭਾਰਤ ਦੇ ਇਸ ਕਦਮ ਨਾਲ ਚੀਨ ਦੀਆਂ ਰਾਤਾਂ ਦੀ ਨੀਂਦ ਉੱਡ ਸਕਦੀ ਹੈ। 
ਮੀਡੀਆ ਦੀ ਖਬਰ ਮੁਤਾਬਕ ਚੀਨ ਤੇ ਭਾਰਤ ਵਿਚਕਾਰ ਵਧਦੇ ਤਣਾਅ ਵਿਚਕਾਰ ਵਿਯਤਨਾਮ ਨੇ ਕਥਿਤ ਤੌਰ 'ਤੇ ਭਾਰਤੀ ਬ੍ਰਹਮੋਸ ਸੁਪਰਸੋਨਿਕ ਐਂਟੀ ਸ਼ਿਪ ਕਰੂਜ਼ ਮਿਜ਼ਾਈਲ ਖਰੀਦੀ ਹੈ। ਭਾਰਤ ਵਲੋਂ ਵਿਯਤਨਾਮ ਨੂੰ ਬ੍ਰਹਮੋਸ ਦਿੱਤੇ ਜਾਣ ਨਾਲ ਚੀਨ ਨੂੰ ਮਿਰਚਾ ਲੱਗ ਸਕਦੀਆਂ ਹਨ। ਦੱਸਣਯੋਗ ਹੈ ਕਿ ਬ੍ਰਹਮੋਸ ਦੁਨੀਆ ਦੀਆਂ ਸਭ ਤੋਂ ਉਨਤ ਮਿਜ਼ਾਈਲਾਂ 'ਚੋਂ ਇਕ ਹੈ। ਅਜਿਹੇ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਵਿਯਤਨਾਮ ਇਸ ਮਿਜ਼ਾਈਲ ਨੂੰ ਚੀਨ ਦੇ ਖਿਲਾਫ ਸਮੁੰਦਰ 'ਚ ਤਾਇਨਾਤ ਕਰ ਸਕਦਾ ਹੈ। ਇਹ ਬਹੁਤ ਘਾਤਕ ਮਿਜ਼ਾਈਲ ਮੰਨੀ ਜਾਂਦੀ ਹੈ। ਇਸ ਮਿਜ਼ਾਈਲ ਦੀ ਵਿਕਰੀ ਦੇ ਬਾਰੇ ਅਜੇ ਭਾਰਤ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਵਿਯਤਨਾਮ ਨੂੰ ਵੇਚੀ ਗਈ ਮਿਜ਼ਾਈਲ ਦਾ ਕਿੰਨਾ ਮੁੱਲ ਹੈ ਤੇ ਕਿੰਨੀ ਮਿਜ਼ਾਈਲ ਪ੍ਰਣਾਲੀ ਇਸ ਸੌਦੇ 'ਚ ਸ਼ਾਮਲ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। 
ਵਿਯਤਨਾਮ ਦੇ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਲੀ ਥੀ ਹੂ ਹੈਂਗ ਨੇ ਕਿਹਾ ਕਿ ਇਹ ਰੱਖਿਆ ਖਰੀਦ ਵਿਯਤਨਾਮ ਦੀ ਸ਼ਾਂਤੀ ਤੇ ਆਤਮਸੁਰੱਖਿਆ ਦੇ ਲਈ ਹੈ ਤੇ ਇਹ ਰਾਸ਼ਟਰ ਹਿੱਤ 'ਚ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਵਿਯਤਨਾਮ ਆਪਸੀ ਵਪਾਰਕ ਰਣਨੀਤੀ ਤੇ ਹਿੱਸੇਦਾਰੀ ਦੇ ਤਹਿਤ ਸ਼ਾਂਤੀ, ਸਥਿਰਤਾ, ਸਹਿਯੋਗ ਤੇ ਵਿਕਾਸ ਦੇ ਲਈ ਯੋਗਦਾਨ ਦੇ ਰਹੇ ਹਨ। ਦੱਸਣਯੋਗ ਹੈ ਕਿ ਦੱਖਣੀ ਚੀਨ ਸਾਗਰ ਵਿਵਾਦ 'ਤੇ ਚੀਨ ਤੇ ਵਿਯਤਨਾਮ ਦੇ ਵਿਚਕਾਰ ਕਈ ਦਹਾਕਿਆਂ ਤੋਂ ਤਣਾਅ ਦਾ ਮਾਹੌਲ ਹੈ।


Related News