9 ਸਾਲ ਦੇ ਬੱਚੇ ਨੇ ਅਪਾਹਜ ਮਾਂ ਦੇ ਸੁਪਨਿਆਂ ਨੂੰ ਦਿੱਤੀ ਉਡਾਣ, ਬਣਿਆ ਵੱਡਾ ਹੌਸਲਾ

06/27/2017 8:29:46 AM

ਹਰਿਆਣਾ — 9 ਸਾਲ ਦੇ ਨੈਸ਼ਨਲ ਖਿਡਾਰੀ ਬੇਟੇ ਨੂੰ ਤੀਰਅੰਦਾਜ਼ੀ ਕਰਦੇ ਦੇਖਿਆ ਤਾਂ ਸਿਰਸਾ ਨਿਵਾਸੀ ਅਪਾਹਜ ਮਾਂ ਜਸਬੀਰ ਕੌਰ 'ਚ ਕੁਝ ਕਰਨ ਦੇ ਜਜ਼ਬਾ ਜਾਗਿਆ। ਉਨ੍ਹਾਂ ਨੇ ਪੈਰਾ ਓਲੰਪਿਕ ਖਿਡਾਰੀਆਂ ਬਾਰੇ ਕਾਫੀ ਪੜ੍ਹਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਲੱਗਾ ਕਿ ਉਹ ਵੀ ਆਰਚਰੀ 'ਚ ਚੰਗਾ ਕਰ ਸਕਦੀ ਹੈ। ਕਰੀਬ 20 ਦਿਨ ਪਹਿਲਾਂ ਉਨ੍ਹਾਂ ਨੇ ਸਿਰਸਾ 'ਚ ਕੋਚ ਤੋਂ ਆਰਚਰੀ ਦੇ ਟਿਪਸ ਲੈਣੇ ਸ਼ੁਰੂ ਕੀਤੇ। ਇਸ ਦੌਰਾਨ ਬੇਟੇ ਹਰਮਨ ਨੇ ਵੀ ਟਿੱਪਸ ਦੇਣੇ ਸ਼ੁਰੂ ਕੀਤੇ। 
ਐਤਵਾਰ ਨੂੰ ਰਾਜੀਵ ਗਾਂਧੀ ਖੇਡ ਕੰਪਲੈਕਸ 'ਚ ਕਰਵਾਏ ਗਏ ਸੂਬਾ ਪੱਧਰੀ ਆਰਚਰੀ ਟ੍ਰਾਇਲ 'ਚ ਵੀ ਬੇਟੇ ਹਰਮਨ ਨੇ ਉਨ੍ਹਾਂ ਦੇ ਨਾਲ ਹੀ ਰਹਿ ਕੇ ਹੌਸਲਾ ਵਧਾਉਂਦੇ ਹੋਏ ਆਪਣੀ ਮਾਂ ਨੂੰ ਟਿੱਪਸ ਦਿੱਤੇ। ਸਿਰਫ 20 ਦਿਨਾਂ ਦੀ ਤਿਆਰੀ ਅਤੇ ਬੇਟੇ ਦੇ ਸਾਥ ਦੇ ਕਾਰਨ ਜਸਬੀਰ ਕੌਰ ਦੀ ਚੌਣ ਰਾਸ਼ਟਰੀ ਪ੍ਰਤੀਯੋਗਤਾ 'ਚ ਇੰਡੀਅਨ ਰਾਊਂਡ ਮਹਿਲਾ ਵਰਗ 'ਚ ਹੋ ਗਈ। ਇਸ ਚੈਂਪੀਅਨਸ਼ਿਪ ਦਾ ਆਯੋਜਨ 14 ਤੋਂ 16 ਜੁਲਾਈ ਵਿਚਕਾਰ ਹੈਦਰਾਬਾਦ 'ਚ ਕਰਵਾਇਆ ਜਾਣਾ ਹੈ।
ਹਰਿਆਣਾ ਤੀਰਅੰਦਾਜ਼ੀ ਸੰਘ ਵਲੋਂ ਕਰਵਾਏ ਗਏ ਦੂਸਰੇ ਪੈਰਾ ਸੂਬਾ ਪੱਧਰੀ ਆਰਚਰੀ ਚੈਂਪੀਅਨਸ਼ਿਪ ਅਤੇ ਨੈਸ਼ਨਲ ਚੈਂਪਿਅਨਸ਼ਿਪ ਦੇ ਲਈ ਟ੍ਰਾਇਲ ਲਿਆ ਗਿਆ ਹੈ। ਹੈਦਰਾਬਾਦ 'ਚ ਹੋਣ ਵਾਲੀ ਇਸ ਸੀਨੀਅਰ ਪੈਰਾ ਨੈਸ਼ਨਲ ਆਰਚਰੀ ਚੈਂਪਿਅਨਸ਼ਿਪ 'ਚ ਚੁਣੇ ਗਏ ਖਿਡਾਰੀ ਹਿੱਸਾ ਲੈਣਗੇ। ਕੋਚ ਸੰਜੇ ਸੁਹਾਗ ਨੇ ਦੱਸਿਆ ਕਿ ਟ੍ਰਾਇਲ ਦੀ ਸ਼ੁਰੂਆਤ ਸੰਘ ਦੇ ਰਾਮ ਵਿਲਾਸ ਹੁੰਡਾ ਨੇ ਕੀਤੀ। ਐਤਵਾਰ ਨੂੰ ਹੋਏ ਟ੍ਰਾਇਲ ਪੁਰਸ਼ ਵਰਗ ਤੋਂ ਕੰਪਾਊਡ ਗੇੜ 'ਚ ਰੋਹਤਕ ਦੇ ਤਾਰਿਫ ਨੇ ਪਹਿਲਾ, ਪਲਵਲ ਦੇ ਅੰਕਿਤ ਨੇ ਦੂਸਰਾ, ਰਿਕ੍ਰਵ ਰਾਊਡ 'ਚ ਰੋਹਤਕ ਦੇ ਕੁਲਦੀਪ ਨੇ ਪਹਿਲਾਂ, ਰਾਜੇਸ਼ ਨੇ ਦੂਸਰਾ, ਸੋਨੀਪਤ ਤੋਂ ਪ੍ਰਵੇਸ਼ ਨੇ ਤੀਸਰਾ, ਰੋਹਤਕ ਦੇ ਸਾਹਿਲ ਨੇ ਚੌਥਾ ਸਥਾਨ ਹਾਸਲ ਕੀਤਾ। ਮਹਿਲਾ ਵਰਗ 'ਚੋਂ ਪੂਜਾ ਨੇ ਪਹਿਲਾ, ਇੰਡੀਅਨ ਰਾਊਂਡ 'ਚ ਸਿਰਸਾ ਤੋਂ ਜਸਬੀਰ ਕੌਰ ਨੇ ਪਹਿਲਾ ਸਥਾਨ ਹਾਸਲ ਕਰ ਨੈਸ਼ਨਲ ਪੱਧਰ 'ਤੇ ਖੇਡਣ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।


Related News