ਆਗਰਾ ''ਚ ਮੁੱਖ ਮੰਤਰੀ ਯੋਗੀ ਨੇ ਤੋੜਿਆ ਅੰਧਵਿਸ਼ਵਾਸ, ਰੁਕੇ ਸਰਕਟ ਹਾਊਸ

01/17/2018 1:55:57 PM

ਆਗਰਾ — ਉੱਤਰ ਪ੍ਰਦੇਸ਼ ਵਿਚ ਭਗਵਾ ਬ੍ਰਿਗੇਡ ਦੇ ਨੇਤਾ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਨਾਮ ਇਕ ਨਵਾਂ ਅਧਿਆਏ ਜੁੜ ਗਿਆ ਹੈ ਜਿਸ 'ਚ ਸਾਲ 1995 ਤੋਂ ਬਾਅਦ ਪਹਿਲੀ ਵਾਰ ਕੋਈ ਮੁੱਖ ਮੰਤਰੀ ਆਗਰਾ ਦੇ ਸਰਕਟ ਹਾਊਸ 'ਚ ਰੁਕਿਆ ਹੈ। 
ਸਰਕਟ ਹਾਊਸ ਨਾਲ ਜੁੜੇ ਜਾਣਕਾਰਾਂ ਅਨੁਸਾਰ ਸਾਲ 1995 'ਚ ਆਗਰਾ ਆਉਣ 'ਤੇ ਸੂਬੇ ਦੀ ਮੁੱਖ ਮੰਤਰੀ ਮਾਇਆਵਤੀ ਆਗਰਾ ਦੇ ਸਰਕਟ ਹਾਊਸ 'ਚ ਰੁਕੀ ਸੀ, ਉਸ ਤੋਂ ਬਾਅਦ ਹੁਣ ਤੱਕ ਕੋਈ ਮੁੱਖ ਮੰਤਰੀ ਸਰਕਟ ਹਾਊਸ ਨਹੀਂ ਰੁਕਿਆ ਹੈ ਪਰ ਯੋਗੀ ਅਦਿੱਤਯਨਾਥ ਨੇ ਸਾਲ 1900 'ਚ ਬਣੇ ਆਗਰਾ ਦੇ ਸਰਕਟ ਹਾਊਸ 'ਚ 22 ਸਾਲ ਬਾਅਦ ਰੁਕ ਕੇ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। 
ਇਸ ਘਟਨਾ ਤੋਂ ਇਹ ਜ਼ਰੂਰ ਪੱਕਾ ਹੋ ਗਿਆ ਹੈ ਕਿ ਯੋਗੀ ਆਧੁਨਿਕ ਦੁਨੀਆਂ ਤੋਂ ਬਹੁਤ ਦੂਰ ਹਨ ਅਤੇ ਅਸਲ 'ਚ ਉਹ ਮੁੱਖ ਮੰਤਰੀ ਦੇ ਰੂਪ 'ਚ ਸੰਤ ਦੇ ਰੂਪ 'ਚ ਪ੍ਰਦਰਸ਼ਨ ਕਰ ਰਹੇ ਹਨ, ਜਿਸ 'ਚ ਉਨ੍ਹਾਂ ਦਾ ਸਵੇਰੇ 4 ਵਜੇ ਉੱਠਨਾ ਰੋਜ਼ ਪ੍ਰਾਣਾਯਾਮ, ਕਸਰਤ ਅਤੇ ਅਧਿਆਤਮਕਤਾ ਕਰਨਾ ਸਭ ਸ਼ਾਮਲ ਹੈ। ਤਾਜ ਨਗਰੀ ਆਏ ਯੋਗੀ ਅਦਿੱਤਯਨਾਥ ਨੇ ਸਵੇਰ ਦੀ ਸ਼ੁਰੂਆਤ ਕਾੜ੍ਹਾ ਪੀ ਕੇ ਕੀਤੀ ਜਿਸ 'ਚ ਕਾਲੀ ਮਿਰਚ, ਤੁਲਸੀ ਦੇ ਨਾਲ ਹੋਰ ਚੀਜ਼ਾਂ ਉਨ੍ਹਾਂ ਦੀ ਪਸੰਦ 'ਚ ਸ਼ਾਮਲ ਹਨ।

ਸਟੀਲ ਦੇ ਬਰਤਨਾਂ 'ਚ ਭੋਜਨ
ਯੋਗੀ ਅਦਿੱਤਨਾਥ ਆਧੁਨਿਕ ਬਰਤਨਾਂ ਤੋਂ ਪਰਹੇਜ਼ ਕਰਦੇ ਹਨ, ਜਿਸ 'ਚ ਉਹ ਕੱਚ ਅਤੇ ਪਲਾਸਟਿਕ ਦੇ ਗਲਾਸ ਤੋਂ ਵੀ ਦੂਰ ਰਹਿੰਦੇ ਹਨ। ਇਹ ਹੀ ਕਾਰਨ ਹੈ ਕਿ ਉਨ੍ਹਾਂ ਦੇ ਲਈ ਸਟੀਲ ਦੇ ਭਾਂਡਿਆਂ ਦਾ ਇਕ ਨਵਾਂ ਸੈੱਟ ਮੰਗਵਾ ਕੇ ਰੱਖਿਆ ਹੈ ਜੋ ਕਿ ਉਨ੍ਹਾਂ ਦੇ ਭੋਜਨ ਲਈ ਵਰਤੋਂ ਲਿਆਂਦਾ ਗਿਆ ਹੈ। 


Related News