ਬਦਲ ਰਿਹੈ ਸ਼ਿਵਲਿੰਗ ਦਾ ਰੂਪ, ਪਵੇਗਾ ਭਿਆਨਕ ਸੋਕਾ

11/28/2017 10:30:12 AM

ਦੇਹਰਾਦੂਨ— ਉੱਤਰ ਭਾਰਤ ਪਿਛਲੇ 330 ਸਾਲਾਂ ਵਿਚ 26 ਵਾਰ ਸੋਕੇ ਦਾ ਸਾਹਮਣਾ ਕਰ ਚੁੱਕਾ ਹੈ। ਆਉਣ ਵਾਲੇ ਸਾਲ 2020 ਅਤੇ 2022 ਵਿਚ ਉੱਤਰ ਭਾਰਤ ਦੇ ਇਲਾਕਿਆਂ ਵਿਚ ਭਿਆਨਕ ਸੋਕੇ ਦੇ ਹਾਲਾਤ ਫਿਰ ਪੈਦਾ ਹੋ ਸਕਦੇ ਹਨ। ਇਹ ਭਵਿੱਖਬਾਣੀ ਇਕ ਭੂ-ਵਿਗਿਆਨੀ ਨੇ ਖੋਜ ਤੋਂ ਬਾਅਦ ਕੀਤੀ ਹੈ। ਇਹ ਖੋਜ ਉਤਰਾਖੰਡ ਦੇ ਦੂਰ-ਦੁਰਾਡੇ ਦੇ ਪਹਾੜਾਂ ਦੀਆਂ ਗੁਫਾਫਾਂ ਵਿਚ ਬਣੀਆਂ ਸ਼ਿਵਲਿੰਗਨੁਮਾ ਆਕ੍ਰਿਤੀਆਂ 'ਤੇ ਕੀਤੀ ਗਈ ਹੈ।
ਸ਼ਿਵਲਿੰਗਨੁਮਾ ਇਨ੍ਹਾਂ ਆਕ੍ਰਿਤੀਆਂ ਵਿਚ ਸੈਂਕੜੇ ਸਾਲਾਂ ਤੱਕ ਮੌਸਮ ਵਿਚ ਹੋਏ ਬਦਲਾਅ ਦਾ ਲੇਖਾ-ਜੋਖਾ ਸਮਾਇਆ ਹੋਇਆ ਹੈ। ਇਸ ਵਿਚ ਹੋਈ ਖੋਜ ਦੀ ਮਦਦ ਨਾਲ ਪਿਛਲੇ ਸੈਂਕੜੇ ਸਾਲਾਂ ਵਿਚ ਹੋਏ ਜਲਵਾਯੂ ਬਦਲਾਅ ਦਾ ਨਾ ਸਿਰਫ ਹਿਸਾਬ ਕਿਤਾਬ ਮਿਲ ਰਿਹਾ ਹੈ, ਸਗੋਂ ਭਵਿੱਖ ਦੇ ਮੌਸਮ ਦਾ ਅਨੁਮਾਨ ਵੀ ਲਾਇਆ ਜਾ ਸਕਦਾ ਹੈ। ਸ਼ਿਵਲਿੰਗ ਦੇ ਅਧਿਐਨ ਤੋਂ ਮਿਲੀ ਜਾਣਕਾਰੀ ਮੌਸਮ ਦਾ ਪੂਰਾ ਚੱਕਰ ਸਮਝਾ ਸਕਦੀ ਹੈ।
ਭੂ-ਵਿਗਿਆਨੀ ਅਨੂਪ ਸਿੰਘ ਨੇ ਹਾਲ ਹੀ ਵਿਚ ਰਾਣੀਖੇਤ ਦੇ ਨੇੜੇ ਦੀਆਂ ਗੁਫਾਫਾਂ ਦਾ ਮੁਲਾਂਕਣ ਕੀਤਾ। ਇਸ ਦੌਰਾਨ ਉਸ ਨੂੰ ਕੁਝ ਗੁਫਾਫਾਂ ਵਿਚ ਸ਼ਿਵਲਿੰਗਨੁਮਾ ਆਕ੍ਰਿਤੀਆਂ ਮਿਲੀਆਂ। ਇਹ ਆਕ੍ਰਿਤੀਆਂ ਕੁਦਰਤੀ ਰੂਪ ਨਾਲ ਬਣੀਆਂ ਸਨ।
ਇਨ੍ਹਾਂ ਨੂੰ ਭੂ-ਵਿਗਿਆਨ ਦੀ ਭਾਸ਼ਾ ਵਿਚ ਸਟੈਗਲਾਈਟ ਜਾਂ ਸਟੇਲੇਗਾਈਟ ਕਹਿੰਦੇ ਹਨ। ਆਮ ਬੋਲਚਾਲ ਦੀ ਭਾਸ਼ਾ ਵਿਚ ਇਸ ਨੂੰ ਕੁਦਰਤੀ ਸ਼ਿਵਲਿੰਗ ਕਹਿੰਦੇ ਹਨ। ਮੁਖ ਰੂਪ ਨਾਲ ਚੂਨਾ ਪੱਥਰ ਨਾਲ ਬਣੀਆਂ ਇਹ ਸ਼ਿਵਲਿੰਗਨੁਮਾ ਆਕ੍ਰਿਤੀਆਂ ਮੌਸਮ ਵਿਚ ਆਏ ਬਦਲਾਅ ਦੀ ਜਾਣਕਾਰੀ ਦਾ ਸ੍ਰੋਤ ਹਨ। ਇਸ ਖੋਜ ਤੋਂ ਪਤਾ ਲੱਗਾ ਹੈ ਕਿ ਸਾਲਾਂ ਪਹਿਲਾਂ ਇਸ ਇਲਾਕੇ ਵਿਚ ਸੋਕਾ ਵੀ ਪੈਂਦਾ ਰਿਹਾ।


Related News