ਚੰਡੀਗੜ੍ਹ ਛੇੜਛਾੜ ਮਾਮਲਾ : ਪੁਲਸ ਕਸਟਡੀ ''ਚ ਪ੍ਰੀਖਿਆ ਦੇਵੇਗਾ ਵਿਕਾਸ ਬਰਾਲਾ

12/09/2017 9:03:58 AM

ਚੰਡੀਗੜ੍ਹ — ਆਈ.ਏ.ਐੱਸ. ਅਫਸਰ ਦੀ ਬੇਟੀ ਦਾ ਪਿੱਛਾ ਕਰਨ ਅਤੇ ਉਸਨੂੰ ਅਗਵਾ ਕਰਨ ਦੀਆਂ ਧਾਰਾਵਾਂ ਦੇ ਦੋਸ਼ੀ ਲਾਅ ਸਟੂਡੈਂਟ ਵਿਕਾਸ ਬਰਾਲਾ ਆਪਣੇ 9ਵੇਂ ਸਮੈਸਟਰ ਦੀ ਪ੍ਰੀਖਿਆ 18 ਦਸੰਬਰ ਨੂੰ ਪੁਲਸ ਕਸਟਡੀ 'ਚ ਪ੍ਰੀਖਿਆ ਕੇਂਦਰ ਜਾ ਕੇ ਦੇਣਗੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਆਦੇਸ਼ ਦਿੱਤੇ ਹਨ। ਵਿਕਾਸ ਬਰਾਲਾ ਨੇ 18 ਦਸੰਬਰ ਨੂੰ ਕ੍ਰਿਮੀਨੋਲਾਜੀ, ਪੀਨੋਲਾਜੀ ਅਤੇ ਵਿਕਟਮੋਲਾਜੀ ਦਾ ਇਮਤਿਹਾਨ ਦੇਣਾ ਹੈ। ਇਸੇ ਨੂੰ ਜ਼ਮਾਨਤ ਪਟੀਸ਼ਨ ਦਾ ਅਧਾਰ ਬਣਾਇਆ ਗਿਆ ਸੀ।
ਭਾਜਪਾ ਸਟੇਟ ਪ੍ਰੈਜ਼ੀਡੈਂਟ ਦੇ ਬੇਟੇ ਵਿਕਾਸ ਬਰਾਲਾ ਵਲੋਂ ਸੀਨੀਅਰ ਐਡਵੋਕੇਟ ਵਿਨੋਦ ਘਈ ਨੇ ਪੈਰਵੀ ਕਰਦੇ ਹੋਏ ਮਾਮਲੇ 'ਚ ਸ਼ਿਕਾਇਤਕਰਤਾ ਲੜਕੀ ਦੀ ਚੀਫ ਸਟੇਟਮੈਂਟ ਰਿਕਾਰਡ 'ਤੇ ਲਿਆਉਣ ਦੇ ਸਬੰਧ 'ਚ ਅਰਜ਼ੀ ਦਾਇਰ ਕੀਤੀ। ਦਾਅਵਾ ਕੀਤਾ ਗਿਆ ਹੈ ਕਿ ਸਬੰਧਿਤ ਸਟੇਟਮੈਂਟ ਤੋਂ ਕਿਸੇ ਵੀ ਤਰ੍ਹਾਂ ਅਗਵਾ ਦਾ ਕੇਸ ਨਹੀਂ ਬਣਦਾ। ਬੀਤੇ 22 ਨਵੰਬਰ ਨੂੰ ਸ਼ਿਕਾਇਤਕਰਤਾ ਲੜਕੀ ਦੇ ਇਹ ਬਿਆਨ ਟ੍ਰਾਇਲ ਕੋਰਟ 'ਚ ਦਰਜ ਕੀਤੇ ਗਏ ਸਨ। ਟ੍ਰਾਇਲ ਕੋਰਟ 'ਚ ਸ਼ਿਕਾਇਤਕਰਤਾ ਲੜਕੀ ਦਾ 19 ਦਸੰਬਰ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਹੋਣਾ ਹੈ। ਐਡਵੋਕੇਟ ਘਈ ਨੇ ਕਿਹਾ ਕਿ ਹੇਠਲੀ ਕੋਰਟ ਵਲੋਂ ਮਨਜ਼ੂਰ ਕੀਤੀ ਗਈ ਉਨ੍ਹਾਂ ਦੀ ਕਾਲ ਡਿਟੇਲ ਦੀ ਅਰਜ਼ੀ ਦਾ ਵਿਰੋਧ ਕਰ ਸਕਦਾ ਹੈ, ਇਸ ਲਈ  ਸ਼ਿਕਾਇਤਕਰਤਾ ਦਾ ਕ੍ਰਾਸ ਮੁਲਤਵੀ ਹੋਣ ਦੀ ਉਮੀਦ ਹੈ। ਅਜਿਹੇ ਮਾਮਲੇ 'ਚ ਦੋਸ਼ੀ ਬਰਾਲਾ ਨੂੰ ਅੰਤਰਿਮ ਜ਼ਮਾਨਤ ਦਿੱਤੀ ਜਾਏ।


Related News