ਕਲਰਕਾਂ ਦੇ 4425 ਅਸਾਮੀਆਂ ਦੀ ਨਿਯੁਕਤੀ ਨੂੰ ਹਾਈ ਕੋਰਟ ''ਚ ਮਿਲੀ ਚੁਣੌਤੀ

10/18/2017 12:09:53 PM

ਚੰਡੀਗੜ੍ਹ — ਹਰਿਆਣਾ ਰਾਜ ਵਿਚ ਕਲਰਕਾਂ ਦੀਆਂ 4425 ਅਸਾਮੀਆਂ ਦੀ ਨਿਯੁਕਤੀ ਪ੍ਰਕਿਰਿਆ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ 11 ਉਮੀਦਵਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਵਰਗਾਂ 'ਚ ਕਟ ਆਫ ਅੰਕਾਂ ਤੋਂ ਵਧ ਅੰਕ ਪ੍ਰਾਪਤ ਕੀਤੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਇੰਟਰਵਿਊ ਵਿਚ ਸ਼ਾਮਲ ਨਹੀਂ ਕੀਤਾ ਗਿਆ। ਮੰਗ ਕੀਤੀ ਗਈ ਹੈ ਕਿ ਪ੍ਰਤੀਵਾਦੀ ਪੱਖ ਨੂੰ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ ਕਿ ਦਰਖਾਸਤਕਰਤਾ ਵਲੋਂ ਲਿਖਤੀ ਪ੍ਰਿਖੀਆ 'ਚ ਹਾਸਲ ਕੀਤੇ ਗਏ ਅੰਕ ਦਿਖਾਏ ਜਾਣ। ਇਸ ਦੇ ਨਾਲ ਹੀ ਦਰਖਾਸਤਕਰਤਾ ਨੂੰ ਵੱਖ-ਵੱਖ ਵਿਭਾਗਾਂ/ਬੋਰਡ/ਕਾਰਪੋਰੇਸ਼ਨ 'ਚ ਕਲਰਕ ਦੇ ਅਹੁਦੇ ਲਈ ਇੰਟਰਵਿਊ 'ਚ ਸ਼ਾਮਲ ਕੀਤਾ ਜਾਵੇ।
ਹਾਈ ਕੋਰਟ ਨੇ ਡਿਫੈਂਡੰਟ ਪੱਖ ਨੂੰ 14 ਨਵੰਬਰ ਲਈ ਨੋਟਿਸ ਜਾਰੀ ਕੀਤਾ ਹੈ ਕਿ ਇਸ ਸਮੇਂ ਦੌਰਾਨ ਆਦੇਸ਼ ਨੂੰ ਅੰਤਰਿਮ ਇੰਟਰਵਿਊ ਵਿਚ ਸ਼ਾਮਲ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੇਸ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਜੇਕਰ ਚੋਣ ਪ੍ਰਕਿਰਿਆ ਦਾ ਨਤੀਜਾ ਆਉਂਦਾ ਹੈ ਤਾਂ ਉਹ ਸ਼੍ਰੇਣੀਆਂ ਜੋ ਇਸ ਨਾਲ ਸਬੰਧਤ ਹਨ, ਉਨ੍ਹਾਂ 'ਚ ਕੇਸ ਦੀ ਅਗਲੀ ਸੁਣਵਾਈ ਤੱਕ ਭਰਤੀਆਂ ਨਾ ਕੀਤੀਆਂ ਜਾਣ।
ਮਹੇਂਦਰਗੜ੍ਹ ਦੇ ਵਿੱਕੀ ਕੁਮਾਰ ਸਮੇਤ 11 ਪਟੀਸ਼ਨਰਾਂ ਨੇ ਹਰਿਆਣਾ ਸਰਕਾਰ, ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਅਤੇ ਇਸ ਦੇ ਚੇਅਰਮੈਨ ਨੂੰ ਪਾਰਟੀ ਬਣਾਉਂਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਕਰਤਾ ਦੇ ਪੱਖ ਵਲੋਂ ਮਜਲਿਸ਼ ਖਾਨ ਨੇ ਦਲੀਲਾਂ ਪੇਸ਼ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਲਿਖਤੀ ਪ੍ਰਿਖਿਆ ਦੌਰਾਨ ਓ.ਐੱਮ.ਆਰ ਸ਼ੀਟ ਦਿੱਤੀ ਸੀ ਅਤੇ ਉੱਤਰ ਦੀ ਵੈੱਬ ਸਾਈਟ 'ਤੇ ਅਪਲੋਡ ਕੀਤੀ ਗਈ ਸੀ। ਓ.ਐੱਮ.ਆਰ ਸ਼ੀਟ ਅਤੇ ਆਂਸਰ ਨੂੰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਪਟੀਸ਼ਨ ਕਰਤਾ ਨੇ ਕਟ ਆਫ ਮਾਰਕਸ ਤੋਂ ਵਧ ਅੰਕ ਪ੍ਰਾਪਤ ਕੀਤੇ ਸਨ। ਪਟੀਸ਼ਨ ਦੇ ਅਨੁਸਾਰ ਕਮਿਸ਼ਨ ਨੇ ਹਰੇਕ ਉਮੀਦਵਾਰ ਦੁਆਰਾ ਲਿੱਖਤੀ ਪ੍ਰਿਖਿਆ 'ਚ ਹਾਸਲ ਕੀਤੇ ਅੰਕ ਨਹੀਂ ਦਰਸਾਏ। ਇਹ ਕਿਹਾ ਗਿਆ ਹੈ ਕਿ ਕਮੀਸ਼ਨ ਦੁਆਰਾ ਅਪਨਾਈ ਗਈ ਪ੍ਰਕਿਰਿਆ ਦੇ ਮੁਤਾਬਕ ਉਮੀਦਵਾਰਾਂ ਨੂੰ ਉਨ੍ਹਾਂ ਦੁਆਰਾ ਲਿਖਤ ਪ੍ਰਿਖਿਆ 'ਚ ਹਾਸਲ ਕੀਤੇ ਅੰਕਾਂ ਦੇ ਅਧਾਰ 'ਤੇ ਇੰਟਰਵਿਊ 'ਚ ਬੁਲਾਇਆ ਗਿਆ ਸੀ।


Related News