ਪੂੰਛ ''ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਭਾਰਤੀ ਜਵਾਨਾਂ ਨੇ ਵੀ ਦਿੱਤਾ ਮੂੰਹਤੋੜ ਜਵਾਬ

08/17/2017 3:34:14 PM

ਪੂੰਛ— ਪਾਕਿਸਤਾਨ ਵੱਲੋਂ ਆਪਣੇ ਨਾਪਾਕ ਹਰਕਤਾਂ ਨੂੰ ਜਾਰੀ ਰੱਖਦੇ ਹੋਏ ਪੂੰਛ 'ਚ ਭਾਰੀ ਗੋਲੀਬਾਰੀ ਕੀਤੀ ਗਈ। ਪਾਕਿਸਤਾਨੀ ਰੇਂਜਰਾਂ ਨੇ ਪੂੰਛ ਦੇ ਗੂਲਪੁਰ ਅਤੇ ਖੇਰੀ ਸੈਕਟਰ 'ਚ ਸਵੇਰੇ ਛੋਟੇ ਅਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਹੈ। ਭਾਰਤੀ ਜਵਾਨਾਂ ਨੇ ਵੀ ਪਾਕਿ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ। 
ਜ਼ਿਕਰਯੋਗ ਹੈ ਕਿ ਪਾਕਿਸਤਾਨ ਇਸ ਸਾਲ ਲਗਾਤਾਰ ਐੈੱਲ. ਓ. ਸੀ. ਅਤੇ ਆਈ. ਬੀ. 'ਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਪਿਛਲੇ ਹਫਤੇ ਉੜੀ ਸੈਕਟਰ 'ਚ ਵੀ ਗੋਲੀਬਾਰੀ ਕੀਤੀ ਗਈ, ਜਿਸ 'ਚ ਆਰਮੀ ਦਾ ਇਕ ਹਵਲਦਾਰ ਸ਼ਹੀਦ ਹੋ ਗਏ।
ਰਾਜੋਰੀ 'ਚ ਬਣਾਏ ਜਾ ਰਹੇ ਹਨ ਬੰਕਰ
ਸੀਮਾਂਤ ਲੋਕਾਂ ਦੀ ਸੁਰੱਖਿਆ ਕਰਕੇ ਰਾਜੋਰੀ ਜ਼ਿਲੇ 'ਚ ਐੈੱਲ. ਓ. ਸੀ. 'ਤੇ ਸੌ ਬੰਕਰ ਬਣਾਏ ਜਾ ਰਹੇ ਹਨ। ਇਨ੍ਹਾਂ ਦਾ ਕੰਮ ਚਲ ਰਿਹਾ ਹੈ। ਪਾਕਿਸਤਾਨ ਦੀ ਗੋਲੀਬਾਰੀ 'ਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਇਹ ਕਦਮ ਉਠਾਇਆ ਹੈ। ਰਾਜੋਰੀ ਅਤੇ ਪੂੰਛ 'ਚ ਪਾਕਿਸਤਾਨ ਲਗਾਤਾਰ ਐੈੱਲ. ਓ. ਸੀ. 'ਤੇ ਗੋਲੀਬਾਰੀ ਕਰਦਾ ਆ ਰਿਹਾ ਹੈ। ਹਾਲ ਹੀ 'ਚ ਉਸ ਨੇ ਸਕੂਲਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ।


Related News