ਰੇਲਵੇ ਟੈਂਡਰ ਘੋਟਾਲਾ : ਲਾਲੂ ਪ੍ਰਸ਼ਾਦ ਤੇ ਤੇਜਸਵੀ ਨੂੰ CBI ਨੇ ਭੇਜਿਆ ਸੰਮਨ

09/22/2017 9:19:38 PM

ਪਟਨਾ— ਰੇਲਵੇ ਟੈਂਡਰ ਘੋਟਾਲਾ ਮਾਮਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਸਮੇਤ ਉਸ ਦੇ ਪੁੱਤਰ ਤੇਜਸਵੀ ਯਾਦਵ ਨੂੰ ਸੰਮਨ ਭੇਜ ਦਿੱਤਾ ਹੈ। ਜਾਂਚ ਏਜੰਸੀ ਨੇ ਲਾਲੂ ਪ੍ਰਸ਼ਾਦ ਯਾਦਵ ਨੂੰ 25 ਸਤੰਬਰ ਨੂੰ ਜਦਕਿ ਤੇਜਸਵੀ ਨੂੰ 26 ਸਤੰਬਰ ਨੂੰ ਪੁੱਛ-ਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਨੇ ਲਾਲੂ ਯਾਦਵ ਅਤੇ ਤੇਜਸਵੀ ਯਾਦਵ ਨੂੰ 11 ਅਤੇ 12 ਸਤੰਬਰ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ। 
ਟੈਂਡਰ ਬਦਲੇ 3 ਏਕੜ ਜ਼ਮੀਨ
ਲਾਲੂ 'ਤੇ ਦੋਸ਼ ਹੈ ਕਿ ਉਸ ਨੇ ਰੇਲ ਮੰਤਰੀ ਅਹੁਦੇ 'ਤੇ ਰਹਿੰਦੇ ਸਮੇਂ ਨਿਜੀ ਕੰਪਨੀਆਂ ਨੂੰ ਵੱਡੇ ਪੈਮਾਨੇ 'ਤੇ ਫਾਇਦਾ ਪਹੁੰਚਾਇਆ ਅਤੇ ਬਦਲੇ 'ਚ ਉਨ੍ਹਾਂ ਤੋਂ ਜ਼ਮੀਨ ਲਈ। ਇਸ ਮਾਮਲੇ 'ਚ ਸੀ. ਬੀ. ਆਈ. ਨੇ ਲਾਲੂ ਤੋਂ ਇਲਾਵਾ ਉਸ ਦੇ ਪੁੱਤਰ ਤੇਜਸਵੀ, ਪਤਨੀ ਰਾਵੜੀ ਦੇਵੀ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।


Related News