ਰਾਮਪੁਰ ''ਚ ਹਾਦਸੇ ਦੀ ਸ਼ਿਕਾਰ ਹੋਈ ਕਾਰ, 1 ਦੀ ਮੌਤ, 2 ਜ਼ਖਮੀ

09/22/2017 4:54:56 PM

ਸ਼ਿਮਲਾ— ਰਾਮਪੁਰ ਬੁਸ਼ਹਰ ਜ਼ਿਲਾ ਦੇ ਕੁਮਾਰਸੇਨ 'ਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦੋਂਕਿ 2 ਦੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਛਾਣ ਅਰੁਣ ਅਤੇ ਆਸ਼ੂਤੋਸ਼ ਦੇ ਰੂਪ 'ਚ ਹੋਈ ਹੈ। ਇਨ੍ਹਾਂ ਦੋਵਾਂ ਨੂੰ ਇਲਾਜ ਲਈ ਆਈ. ਜੀ. ਐੱਮ. ਸੀ. 'ਚ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹਾਦਸੇ ਸਵੇਰੇ ਸਾਢੇ 4 ਵਜੇ ਦੇ ਲੱਗਭਗ ਹੋਇਆ। ਹਾਦਸੇ ਦੌਰਾਨ 3 ਨੌਜਵਾਨ ਇਕ ਕਾਰ 'ਚ ਕੁਮਾਰਸੇਨ ਤੋਂ ਭਰਾੜਾ ਵੱਲ ਨੂੰ ਜਾ ਰਹੇ ਸਨ। ਜਿਵੇਂ ਹੀ ਕਾਰ ਭਰਾੜਾ ਨਜ਼ਦੀਕ ਪਹੁੰਚੀ ਤਾਂ ਆਪਣਾ ਬੈਲੇਂਸ ਗੁਆ ਕੇ ਸੜਕ ਤੋਂ ਬਾਹਰ ਹੋ ਗਈ। ਇਸ ਹਾਦਸੇ 'ਚ ਰਜਤ ਦੀ ਮੌਤ ਹੋ ਗਈ। ਉਹ ਕੁਮਾਰਸੇਨ ਦੇ ਫੁਫਰੀ ਪਿੰਡ ਦਾ ਰਹਿਣ ਵਾਲਾ ਸੀ।
ਦੋਵਾਂ ਜ਼ਖਮੀ ਕੋਟਖਾਈ ਦੇ ਦੱਸੇ ਜਾ ਰਹੇ ਹਨ। ਪੁਲਸ ਨੇ ਇਸ ਸੰਬੰਧ 'ਚ ਆਈ. ਪੀ. ਸੀ. ਦੀ ਧਾਰਾ 279, 337, 304 ਏ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News