ਕਾਰ ਨੂੰ ਲੱਗੀ ਅੱਗ, ਵਿਅਕਤੀਆਂ ਨੇ ਭੱਜ ਕੇ ਬਚਾਈ ਜਾਨ

10/11/2017 10:54:29 AM

ਹਰਿਦੁਆਰ— ਹਰਿਦੁਆਰ-ਦਿੱਲੀ ਹਾਈਵੇਅ 'ਤੇ ਇਕ ਕਾਰ  ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਿਸੇ ਤਰ੍ਹਾਂ ਕਾਰ ਸਵਾਰ ਦੋ ਵਿਅਕਤੀਆਂ ਨੇ ਭੱਜ ਕੇ ਜਾਨ ਬਚਾਈ।
ਜਾਣਕਾਰੀ ਮੁਤਾਬਕ ਗਾਜਿਆਬਾਦ ਦੇ ਡਾਕਟਰ ਅਮਿਤ ਆਪਣੇ ਦੋਸਤ ਨਾਲ ਹਰਿਦੁਆਰ ਘੁੰਮਣ ਗਏ ਸੀ। ਰਾਤੀ ਦੋਹੇਂ ਹਰਕੀ ਪੈੜੀ ਤੋਂ ਹੋਟਲ ਵੱਲ ਜਾ ਰਹੇ ਸਨ। ਦਿੱਲੀ ਹਾਈਵੇਅ 'ਤੇ ਰਾਨੀਪੁਰ ਝਾਲ ਨੇੜੇ ਉਨ੍ਹਾਂ ਦੀ ਕਾਰ ਦਾ ਸਟੇਅਰਿੰਗ ਜ਼ਾਮ ਹੋ ਗਿਆ। ਇਸ 'ਤੇ ਅਮਿਤ ਨੇ ਸਮਝਿਆ ਕਿ ਟਾਇਰ ਪੰਚਰ ਹੋ ਗਿਆ ਹੈ। ਉਹ ਕਾਰ ਦੇ ਹੇਠਾਂ ਉਤਰ ਕੇ ਦੇਖਣ ਲੱਗੇ। ਉਦੋਂ ਹੀ ਉਸ ਦਾ ਦੋਸਤ ਵੀ ਹੇਠਾਂ ਉਤਰ ਗਿਆ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਘਟਨਾ ਦੇ ਅੱਧੇ ਘੰਟੇ ਬਾਅਦ ਫਾਇਰ ਬਿਗ੍ਰੇਡ ਦੀ ਟੀਮ ਪੁੱਜੀ ਪਰ ਉਦੋਂ ਤੱਕ ਕਾਰ ਕਬਾੜ ਬਣ ਚੁੱਕੀ ਸੀ।


Related News