ਕੈਬਨਿਟ ਦੀ ਬੈਠਕ: 16 ਪ੍ਰਸਤਾਵਾਂ ''ਤੇ ਲੱਗੀ ਮੋਹਰ

12/01/2017 11:26:05 AM

ਦੇਹਰਾਦੂਨ— ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਅਗਵਾਈ 'ਚ ਗੈਰਸੈਂਣ 'ਚ ਵਿਧਾਨਸਭਾ ਸੈਸ਼ਨ ਤੋਂ ਪਹਿਲੇ ਵੀਰਵਾਰ ਨੂੰ ਕੈਬਨਿਟ ਦੀ ਅਹਿਮ ਬੈਠਕ ਹੋਈ। ਇਸ ਬੈਠਕ 'ਚ 19 ਪ੍ਰਸਤਾਵ ਪੇਸ਼ ਕੀਤੇ ਗਏ, ਜਿਨ੍ਹਾਂ 'ਚੋਂ 16 ਪ੍ਰਸਤਾਵਾਂ 'ਤੇ ਕੈਬਨਿਟ ਨੇ ਮੋਹਰ ਲਗਾਈ।
ਬੈਠਕ 'ਚ ਮਦਰਸਾ ਬੋਰਡ ਦਾ ਢਾਂਚਾ ਬਦਲਿਆ ਗਿਆ, ਬੋਰਡ 'ਚ ਕੇਵਲ ਇਕ ਪ੍ਰਧਾਨ ਸ਼ਾਮਲ ਹੋਵੇਗਾ। ਗੰਨੇ ਦਾ ਸਮਰਥਨ ਮੁੱਲ ਵਧਾਇਆ ਗਿਆ। ਉਤਰਾਖੰਡ ਆਧਾਰ ਬਿੱਲ 2017 ਨੂੰ ਮਨਜ਼ੂਰੀ ਦਿੱਤੀ ਗਈ। ਕੌਸ਼ਲ ਵਿਕਾਸ ਸੇਵਾ ਯੋਜਨ ਵਿਭਾਗ ਦਾ ਵੱਖ ਤੋਂ ਗਠਨ ਕੀਤੇ ਜਾਣ ਫੈਸਲਾ ਲਿਆ ਗਿਆ। ਕੁਮਾਊਂ ਅਤੇ ਗਡਵਾਲ 'ਚ ਪੁਲਸ ਅਥਾਰਟੀ ਦਾ ਗਠਨ ਕੀਤਾ ਜਾਵੇਗਾ। ਸਿਤਾਰਗੰਜ ਦੀ ਚੀਨੀ ਮਿੱਲ ਨੂੰ ਬੰਦ ਕਰਨ ਦਾ ਫੈਸਲਾ ਵੀ ਲਿਆ ਗਿਆ।


Related News