ਮੰਡੀ ਕਮੇਟੀ ਨੇ ਬੋਰਡ ਦੀ ਬੈਠਕ ''ਚ ਲਏ ਅਹਿਮ ਫੈਸਲੇ, 4 ਕੋਲਡ ਸਟੋਰੇਜ਼ ਬਣਾਉਣ ਦਾ ਲਿਆ ਫੈਸਲਾ

11/26/2017 3:16:06 PM

ਨੈਨੀਤਾਲ— ਕੁਮਾਊਂ ਦੀ ਸਭ ਤੋਂ ਵੱਡੀ ਮੰਡੀ 'ਚ ਬੋਰਡ ਦੀ ਬੈਠਕ 'ਚ ਕਿਸਾਨਾਂ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੰਡੀ ਕਮੇਟੀ ਨੇ ਕੱਚੇ ਮਾਲ ਦੀ ਸੁਰੱਖਿਆ ਲਈ ਕਿਸਾਨਾਂ ਦੀ ਮੰਗ 'ਤੇ 4 ਕਰੋੜ ਦੀ ਲਾਗਤ ਨਾਲ 4 ਕੋਲਡ ਸਟੋਰੇਜ਼ ਬਣਾਉਣ ਦਾ ਫੈਸਲਾ ਲਿਆ ਹੈ। ਇਸ ਦੇ ਇਲਾਵਾ ਕਿਸਾਨਾਂ ਨੂੰ ਫਲ ਸਬਜ਼ੀ ਮੰਡੀ ਤੱਕ ਪਹੁੰਚਾਉਣ ਲਈ ਪਲਾਸਟਿਕ ਦੇ ਕੈਰੇਟ ਵੰਡਣ ਦਾ ਵੀ ਫੈਸਲਾ ਲਿਆ ਗਿਆ ਹੈ। 
ਜੀ.ਐਸ.ਟੀ ਨਾਲ ਮੰਡੀ ਨੂੰ ਹੋਏ ਲੱਖਾਂ ਦੇ ਨੁਕਸਾਨ 'ਤੇ ਚਰਚਾ ਕਰਦੇ ਹੋਏ ਮੰਡੀ ਕਮੇਟੀ ਦੇ ਪ੍ਰਧਾਨ ਸੁਮਿਤ ਹਰਦਯੇਸ਼ ਨੇ ਰਾਜ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨਵੀਂ ਨੀਤੀ ਦਾ ਕਾਰਨ ਝੋਨੇ ਦੀ ਫਸਲ 'ਚ ਭਾਰੀ ਮਾਤਰਾ 'ਚ ਨੁਕਸਾਨ ਹੋਇਆ ਹੈ। 
ਮੰਡੀ ਕਮੇਟੀ ਨੂੰ ਇਸ ਵਿੱਤੀ ਸਾਲ 'ਚ ਹੁਣ ਤੱਕ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਇਸ ਵਿੱਤੀ ਸਾਲ 'ਚ ਮੰਡੀ ਕਮੇਟੀ ਨੂੰ 1 ਕਰੋੜ ਦਾ ਘਾਟਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਕਰਤੱਵ ਹੈ ਕਿ ਉਹ ਕਿਸਾਨਾਂ ਦੇ ਹਿੱਤ ਲਈ ਫੈਸਲਾ ਲਵੇ ਅਤੇ ਖੇਤੀ ਨੂੰ ਵਿਕਸਿਤ ਬਣਾਉਣ ਲਈ ਕਦਮ ਚੁੱਕੇ।


Related News