ਟਿਕਟ ਕੱਟਣ ਦੀ ਸੰਭਾਵਨਾ ਦੇ ਚੱਲਦੇ ਭਾਜਪਾ ਵਿਧਾਇਕ ਨੇ ਪਾਰਟੀ ਤੋਂ ਦਿੱਤਾ ਅਸਤੀਫਾ

11/18/2017 6:41:20 PM

ਗਾਂਧੀਨਗਰ—ਗੁਜਰਾਤ 'ਚ ਚੋਣਾਂ ਦੇ ਮਾਹੌਲ ਵਿਚਾਲੇ ਸੱਤਾਧਾਰੀ ਭਾਜਪਾ ਦੇ ਵਿਧਾਇਕ ਅਤੇ ਸੰਸਦੀ ਸਕੱਤਰ ਜੇਠਾ ਸੋਲੰਕੀ ਨੇ ਅੱਜ ਵਿਧਾਇਕ ਅਹੁਦੇ ਅਤੇ ਪਾਰਟੀ ਦੋਵਾਂ ਤੋਂ ਅਸਤੀਫਾ ਦੇ ਦਿੱਤਾ। ਗਿਰ ਸੋਮਨਾਥ ਜ਼ਿਲੇ ਦੇ ਕੋਡੀਨਾਰ ਵਿਧਾਨਸਭਾ ਖੇਤਰ ਤੋਂ ਵਿਧਾਇਕ ਅਤੇ ਕੋਲੀ ਭਾਈਚਾਰੇ ਦੇ ਆਗੂ ਸੋਲੰਕੀ ਨੇ ਪਹਿਲਾਂ ਵਿਧਾਨਸਭਾ ਪ੍ਰਧਾਨ ਰਮਨਲਾਲ ਵੋਰਾ ਨੂੰ ਵਿਧਾਇਕ ਅਹੁਦੇ ਅਤੇ ਬਾਅਦ 'ਚ ਪਾਰਟੀ ਦੇ ਪ੍ਰਦੇਸ਼ ਮੁੱਖ ਦਫਤਰ ਸ਼੍ਰੀਕਮਲ 'ਚ ਪ੍ਰਦੇਸ਼ ਪ੍ਰਧਾਨ ਜੀਤੂ ਵਾਘਾਣੀ ਨੂੰ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। 
ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਸੀਟ 'ਤੇ ਕਿਸੇ ਹੋਰ ਆਗੂ ਨੂੰ ਇਸ ਵਾਰ ਟਿਕਟ ਮਿਲਣ ਦੀ ਸੰਭਾਵਨਾ ਦੇ ਚੱਲਦੇ ਵਿਰੋਧ ਜਤਾਉਣ ਦੇ ਲਈ ਇਹ ਕਦਮ ਚੁੱਕਿਆ ਹੈ। ਕੋਡੀਨਾਰ 'ਚ ਹੋਰ 88 ਸੀਟਾਂ ਦੇ ਨਾਲ ਪਹਿਲੇ ਪੜਾਅ 'ਚ 9 ਦਸੰਬਰ ਨੂੰ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਚ ਉਨ੍ਹਾਂ ਦੇ ਅਸਤੀਫੇ ਪ੍ਰਤੀ ਵਾਈਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਸੀ ਪਰ ਬਾਅਦ 'ਚ ਉਨ੍ਹਾਂ ਨੇ ਅਸਤੀਫਾ ਦੇਣ ਦੀ ਗੱਲ ਸਵੀਕਾਰ ਕਰ ਲਈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕਾਰਨ ਉਹ ਬਾਅਦ 'ਚ ਦੱਸਣਗੇ।


Related News