BJP ਦੇ ਸੀਨੀਅਰ ਨੇਤਾ ਨੇ ਹਰਿਦੁਆਰ ''ਚ ਕੀਤੀ ਬੈਠਕ, ਲੋਕਲ ਬਾਡੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਚਰਚਾ

12/05/2017 2:24:47 PM

ਹਰਿਦੁਆਰ— ਉਤਰ ਪ੍ਰਦੇਸ਼ ਲੋਕਲ ਬਾਡੀ ਚੋਣਾਂ 'ਚ ਭਾਜਪਾ ਨੇ ਵੱਡੀ ਜਿੱਤ ਦਰਜ ਕਰ ਲਈ ਹੈ। ਚੋਣਾਂ 'ਚ ਭਾਜਪਾ ਨੇ ਉਤਰਾਖੰਡ 'ਚ ਵੀ ਲੋਕਲ ਬਾਡੀ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। 
ਭਾਜਪਾ ਦੇ ਸੀਨੀਅਰ ਨੇਤਾ ਵਿਨੈ ਰੋਹੇਲਾ ਨੇ ਹਰਿਦੁਆਰ ਪੁੱਜ ਕੇ ਪਾਰਟੀ ਦੇ ਪ੍ਰਦੇਸ਼ ਦਫਤਰ 'ਚ ਬੀ.ਜੇ.ਪੀ ਵਰਕਰਾਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਲੋਕਲ ਬਾਡੀ ਚੋਣਾਂ 'ਤੇ ਚਰਚਾ ਕਰਦੇ ਹੋਏ ਰਣਨੀਤੀ ਤੈਅ ਕੀਤੀ।
ਵਿਨੈ ਰੋਹੇਲਾ ਨੇ ਕਿਹਾ ਕਿ ਉਤਰਾਖੰਡ ਲੋਕਲ ਬਾਡੀ ਚੋਣਾਂ 'ਚ ਬੀ.ਜੇ.ਪੀ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਮਹੱਤਵਪੂਰਨ ਯੋਜਨਾਵਾਂ ਨੂੰ ਮੁੱਦਾ ਬਣਾ ਕੇ ਚੋਣਾਂ 'ਚ ਉਤਰਨ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਦੁਆਰ ਮੇਅਰ ਮਨੋਜ ਵੱਲੋਂ ਕੀਤੇ ਗਏ ਸੀਵਰੇਜ਼ ਲਾਈਨ, ਗੈਸ ਪਾਇਪ ਲਾਈਨ ਸਮੇਤ ਕਈ ਕੰਮਾਂ ਦੀ ਤਾਰੀਫ ਕੀਤੀ।


Related News