ਬੀ.ਜੇ.ਡੀ ਵਰਕਰਾਂ ਨੇ ਆਪਣੀ ਹੀ ਪਾਰਟੀ ਦੇ ਸੰਸਦ ''ਤੇ ਸੁੱਟੇ ਅੰਡੇ

05/30/2017 1:28:39 PM

ਕੇਂਦਰਪਾੜਾ— ਓਡੀਸ਼ਾ ਦੇ ਕੇਂਦਰਪਾੜਾ ਤੋਂ ਬੀਜੂ ਜਨਤਾ ਦਲ ਦੇ ਸੰਸਦ ਜੈ ਪਾਂਡਾ 'ਤੇ ਇਕ ਪ੍ਰੋਗਰਾਮ 'ਚ ਅੰਡੇ ਸੁੱਟੇ ਗਏ। ਸੰਸਦ ਵਾਟਰ ਟੈਂਕ ਦੇ ਉਦਘਾਟਨ ਲਈ ਗਏ ਸਨ, ਜਿੱਥੇ ਪ੍ਰੋਗਰਾਮ 'ਚ ਸਥਾਨਕ ਬੀ.ਜੇ.ਡੀ ਵਿਧਾਇਕ ਪ੍ਰਤਾਪ ਜੀਨਾ ਨੂੰ ਨਾ ਬੁਲਾਉਣ ਤੋਂ ਨਾਰਾਜ਼ ਉਨ੍ਹਾਂ ਦੇ ਪਾਰਟੀ ਦੇ ਸਮਰਥਕਾਂ ਨੇ ਅੰਡੇ ਸੁੱਟੇ। ਪਾਂਡਾ ਨੇ ਸਥਾਨਕ ਵਿਧਾਇਕ ਨੂੰ ਉਦਘਾਟਨ 'ਚ ਨਾ ਬੁਲਾਉਣ ਦੀਆਂ ਖਬਰਾਂ ਨੂੰ ਝੂਠਾ ਦੱਸਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਝੂਠੇ ਦੋਸ਼ ਹਨ, ਜਿਸ ਨੂੰ ਤਖ਼ਤੀ ਨੂੰ ਤੋੜਿਆ ਗਿਆ ਸੀ, ਉਸ 'ਤੇ ਸਥਾਨਕ ਵਿਧਾਇਕ ਅਤੇ ਅਧਿਕਾਰੀਆਂ ਦਾ ਨਾਮ ਲਿਖਿਆ ਸੀ। 
ਸੰਸਦ ਨੇ ਕਿਹਾ ਕਿ ਮੈਂ ਇਹ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਲੋਕਾਂ ਨੂੰ ਬੁਲਾਇਆ ਗਿਆ ਸੀ। ਜੈ ਪਾਂਡਾ ਓਡੀਸ਼ਾ ਦੇ ਕੇਂਦਰਪਾੜਾ ਖੇਤਰ ਤੋਂ ਸੰਸਦ ਚੁਣੇ ਗਏ ਹਨ। ਇਸ ਤੋਂ ਪਹਿਲੇ ਉਹ ਸਾਲ 2000-2009 ਤੱਕ ਰਾਜਸਭਾ ਸੰਸਦ ਰਹਿ ਚੁੱਕੇ ਹਨ।


Related News