ਸਵੇਰੇ ਬਿਸਤਰ ''ਤੇ ਬੇਹੋਸ਼ ਮਿਲੀ ਔਰਤ, ਨਾਲ ਹੀ ਕੋਲ ਪਏ ਸੀ ਕੱਟੇ ਹੋਏ ਵਾਲ

08/13/2017 10:58:33 AM

ਰਾਮਨਗਰ— ਵਾਲ ਕੱਟਣ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਰਾਮਨਗਰ ਦੇ ਸ਼ਕਤੀਨਗਰ ਪੂਛੜੀ 'ਚ ਇਕ ਔਰਤ ਦੇ ਸਵੇਰੇ ਵਾਲ ਕੱਟ ਦਿੱਤੇ ਗਏ। ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਿਹਾਰ ਦੇ ਰਹਿਣ ਵਾਲੇ ਮੁੰਨਾ ਦਾ ਪਰਿਵਾਰ ਇੱਥੇ ਸ਼ਕਤੀਨਗਰ ਪੂਛੜੀ 'ਚ ਰਹਿੰਦਾ ਹੈ। ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਸਵੇਰੇ ਮੁੰਨਾ ਜਲਦੀ ਕੰਮ 'ਤੇ ਚਲਾ ਗਿਆ। ਘਰ 'ਚ ਪਤਨੀ ਸਲਮਾ ਅਤੇ ਬੇਟਾ ਸ਼ਾਹਰੁੱਖ ਸਨ। 

PunjabKesari
ਦੱਸਿਆ ਜਾ ਰਿਹਾ ਹੈ ਕਿ ਸਵੇਰੇ ਜਦੋਂ ਸਲਮਾ ਨਹੀਂ ਜਾਗੀ ਤਾਂ ਬੇਟੇ ਨੇ ਗੁਆਂਢੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ 'ਤੇ ਗੁਆਂਢ ਦੇ ਲੋਕ ਮੌਕੇ 'ਤੇ ਪੁੱਜੇ ਤਾਂ ਸਲਮਾ ਬਿਸਤਰ 'ਤੇ ਬੇਹੋਸ਼ ਮਿਲੀ। ਕੋਲ ਹੀ ਉਸ ਦੇ ਵਾਲ ਕੱਟੇ ਹੋਏ ਸਨ। 
ਦੇਖਦੇ ਹੀ ਦੇਖਦੇ ਸੂਚਨਾ ਅੱਗ ਦੀ ਤਰ੍ਹਾਂ ਪੂਰੇ ਮੁੱਹਲੇ 'ਚ ਫੈਲ ਗਈ। ਇਸ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਲੋਕਾਂ ਦੀ ਭੀੜ ਇੱਕਠੀ ਹੋ ਗਈ। ਦੇਰ ਤੱਕ ਹੋਸ਼ ਨਾ ਆਉਣ 'ਤੇ ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

PunjabKesari


Related News