ਬਾਥਰੂਮ ''ਚ ਨਹਾਉਣ ਗਈ ਔਰਤ ਦੇ ਕੱਟੇ ਗਏ ਵਾਲ, ਹੋਈ ਬੇਹੋਸ਼

08/09/2017 12:25:17 PM

ਦੇਹਰਾਦੂਨ— ਔਰਤ ਆਰਾਮ ਨਾਲ ਬਾਥਰੂਮ 'ਚ ਨਹਾ ਰਹੀ ਸੀ ਪਰ ਉਦੋਂ ਅਚਾਨਕ ਹੀ ਉਸ ਦੇ ਵਾਲ ਕੱਟੇ ਗਏ। ਵਾਲ ਕੱਟੇ ਦੇਖਕੇ ਔਰਤ ਬੇਹੋਸ਼ ਹੋ ਗਈ। 
ਵਾਲ ਕੱਟਣ ਦਾ ਡਰ ਬਹੁਤ ਵਧਦਾ ਜਾ ਰਿਹਾ ਹੈ। ਉਤਰਾਖੰਡ 'ਚ ਹੋਰ ਮਾਮਲੇ ਸਾਹਮਣੇ ਆਏ ਹਨ। ਹਰਿਦੁਆਰ 'ਚ ਬਾਥਰੂਮ 'ਚ ਨਹਾਉਣ ਗਈ ਔਰਤ ਦੇ ਵਾਲ ਕੱਟਣ ਨਾਲ ਹੱਲਚੱਲ ਮਚ ਗਈ। ਜਿਸ ਤਰ੍ਹਾਂ ਹੀ ਵਾਲ ਕੱਟੇ ਗਏ ਉਹ ਸਦਮੇ 'ਚ ਚਲੀ ਗਈ। 
ਔਰਤ ਦਾ ਦਾਅਵਾ ਹੈ ਕਿ ਜਿਸ ਤਰ੍ਹਾਂ ਹੀ ਉਸ ਨੇ ਚੀਕ ਮਾਰੀ ਉਹ ਬੇਹੋਸ਼ ਹੋ ਗਈ। ਚੀਕਾਂ ਸੁਣ ਕੇ ਲੋਕ ਇੱਕਠੇ ਹੋ ਗਏ। 20 ਮਿੰੰਟ ਤੱਕ ਪੂਜਾ ਬਾਥਰੂਮ 'ਚ ਹੀ ਬੇਹਸ਼ ਪਈ ਰਹੀ। ਔਰਤ ਦੇ ਪਤੀ ਨੇ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ। 

PunjabKesari
ਇਸ ਦੇ ਬਾਅਦ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ 30 ਸਾਲਾਂ ਪੂਜਾ ਅਤੇ ਉਸ ਦਾ ਪਤੀ ਮਜ਼ਦੂਰੀ ਦਾ ਕੰਮ ਕਰਦੇ ਹਨ। ਉਹ ਦੋਹੇਂ ਯੂ.ਪੀ ਦੇ ਸ਼ਾਹਜਹਾਪੁਰ ਦੇ ਰਹਿਣ ਵਾਲੇ ਹਨ। ਮਾਮਲਾ ਖੁੱਲ੍ਹਦੇ ਹੀ ਪੁਲਸ ਵੀ ਜਾਂਚ 'ਚ ਜੁੱਟ ਗਈ ਹੈ। ਹਲਦਵਾਨੀ 'ਚ ਭੀਮਤਾਲ ਦੀ ਬਲਾਕ ਰੋਡ ਵਾਸੀ ਇਨਾਜ ਪਰਵੀਨ 14 ਸਾਲਾਂ ਪੁੱਤਰੀ ਖਲੀਕ ਦੇ ਵਾਲ ਕੱਟਣ ਨਾਲ ਹੱਲਚੱਲ ਮਚ ਗਈ। ਵਿਦਿਆਰਥਣ 9ਵੀਂ 'ਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਉਹ ਸੌ ਰਹੀ ਸੀ ਕਿ ਉਦੋਂ ਉਸ ਦੇ ਵਾਲ ਕੱਟੇ ਗਏ। ਸਵੇਰੇ ਉਸ ਨੇ ਦੇਖਿਆ ਤਾਂ ਵਾਲ ਕੱਟੇ ਹੋਏ ਸਨ। ਵਿਦਿਆਰਥਣ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਸ ਮੌਕੇ 'ਤੇ ਪੁੱਜੀ ਅਤੇ ਵਿਦਿਆਰਥਣ ਦੇ ਲਏ ਹਨ। ਹੁਣ ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।


Related News