ਆਰਥਿਕ ਤੰਗੀ ਤੋਂ ਪਰੇਸ਼ਾਨ ਬੈਂਕ ਮੈਨੇਜ਼ਰ ਨੇ ਕੀਤੀ ਖੁਦਕੁਸ਼ੀ

12/09/2017 9:41:32 PM

ਜੀਂਦ— ਇਥੋਂ ਦੇ ਖੋਖਰੀ ਕਾਪ੍ਰੇਟਿਵ ਬੈਂਕ ਦੇ ਇਕ ਮੈਨੇਜ਼ਰ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਮੁਤਾਬਕ ਕਾਪ੍ਰੇਟਿਵ ਬੈਂਕ ਦੇ ਮੈਨੇਜ਼ਰ ਰਾਕੇਸ਼ ਨੇ ਸੈਕਟਰ-9 ਸਥਿਤ ਆਪਣੇ ਮਕਾਨ 'ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਲੋਂ ਲਿਖੇ ਗਏ ਇਕ ਸੁਸਾਈਡ ਨੋਟ 'ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਚਾਰ ਲੋਕਾਂ ਨੂੰ ਠਹਿਰਾਇਆ ਹੈ। ਸਿਵਲ ਥਾਣਾ ਲਾਈਨ ਪੁਲਸ ਨੇ ਮ੍ਰਿਤਕ ਦੇ ਭਰਾ ਅਤੇ ਸੁਸਾਈਡ ਨੋਟ ਦੇ ਆਧਾਰ 'ਤੇ ਚਾਰ ਲੋਕਾਂ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ 
ਨੂੰ ਸੌਂਪ ਦਿੱਤਾ ਹੈ। ਮੈਨੇਜ਼ਰ ਦੀ ਲਾਸ਼ ਬੀਤੇ ਦਿਨ ਸ਼ਾਮ ਨੂੰ ਉਸ ਦੇ ਮਕਾਨ ਦੀ ਦੂਜੀ ਮੰਜ਼ਿਲ 'ਤੇ ਬਣੇ ਕਮਰੇ 'ਚ ਪੱਖੇ ਨਾਲ ਲਟਕਦੀ ਦੇਖੀ ਗਈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਰਾਕੇਸ਼ ਦੀ ਪਤਨੀ ਡਿਊਟੀ ਕਰ ਕੇ ਵਾਪਸ ਘਰ ਪਰਤੀ। ਜਿਸ ਨੇ 
ਪੁਲਸ ਸਿਵਲ ਲਾਈਨ ਥਾਣਾ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੂੰ ਮ੍ਰਿਤਕ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਮਿਲਿਆ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਵਿਸ਼ਾਲ ਮੇਘਾ ਮਾਟ ਦੇ ਪਿੱਛੇ ਰਹਿਣ ਵਾਲੇ ਸੁਨੀਲ ਵਲੋਂ 36 ਲੱਖ, ਪਿੰਡ ਬਾਂਸ ਨਿਵਾਸੀ ਸੰਜੈ ਮੋਰ ਵਲੋਂ 10 ਲੱਖ, ਬੂਰਾ ਸਟੇਟ ਵਾਲਾ ਮਾਸਟਰ ਅਜਿਤ ਬੂਰਾ ਵਲੋਂ 10 ਲੱਖ 24 ਹਜ਼ਾਰ ਰੁਪਏ, ਕਾਠਮੰਡੀ 'ਚ ਦੁਕਾਨਦਾਰ ਸੁਮਿਤ ਵਲੋਂ 9 ਲੱਖ 38 ਹਜ਼ਾਰ ਰੁਪਏ, ਪ੍ਰਵੀਨ ਗਰਗ ਤੋਂ 22 ਲੱਖ 30 ਹਜ਼ਾਰ ਰੁਪਏ ਲੈਣੇ ਸਨ।
5 ਲੋਕਾਂ ਨੇ ਇਹ ਰਕਮ ਦਸੰਬਰ ਤਕ ਦੇਣ ਦਾ ਭਰੋਸਾ ਦਿੱਤਾ ਸੀ ਪਰ ਕਾਫੀ ਦਬਾਵ ਬਣਾਉਣ 'ਤੇ ਵੀ ਇਨ੍ਹਾਂ ਨੇ ਰਾਸ਼ੀ ਮੈਨੇਜ਼ਰ ਨੂੰ ਨਹੀਂ ਦਿੱਤੀ। ਇਸ ਤੋਂ ਇਲਾਵਾ ਮੈਨੇਜ਼ਰ ਨੇ ਕੁੱਝ ਲੋਕਾਂ ਨੂੰ ਰਕਮ ਦੇਣੀ ਵੀ ਸੀ, ਜੋ ਉਸ 'ਤੇ ਦਬਾਵ ਪਾ ਰਹੇ ਸਨ। ਜਿਸ ਕਾਰਨ ਉਸ ਦੀ ਆਰਥਿਕ ਹਾਲਤ ਵਿਗੜ ਗਈ। 
ਸਿਵਲ ਲਾਈਨ ਥਾਣਾ ਪੁਲਸ ਨੇ ਮ੍ਰਿਤਕ ਵਲੋਂ ਛੱਡੇ ਗਏ ਸੁਸਾਈਡ ਨੋਟ ਅਤੇ ਮ੍ਰਿਤਕ ਦੇ ਵੱਡੇ ਭਰਾ ਰਾਜੇਸ਼ ਦੀ ਸ਼ਿਕਾਇਤ 'ਤੇ ਸੁਨੀਲ, ਅਜੀਤ ਬੂਰਾ, ਸੁਮਿਤ, ਪ੍ਰਵੀਨ ਗਰਗ, ਸੰਜੈ ਮੋਰ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News