ਬੈਜਲ ਦੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ

10/18/2017 5:26:57 PM

ਨਵੀਂ ਦਿੱਲੀ— ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਰਾਜਧਾਨੀ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਇਸ ਵਾਰ ਪ੍ਰਦੂਸ਼ਣ ਮੁਕਤ ਅਤੇ ਵਾਤਾਵਰਣ ਅਨੁਕੂਲ ਦੀਵਾਲੀ ਬਣਾਉਣ ਦੀ ਅਪੀਲ ਕੀਤੀ ਹੈ। ਸ਼੍ਰੀ ਬੈਜਲ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਵਾਰ ਕੀਤੀਆਂ ਗਈਆਂ ਸਰਕਾਰੀ ਕੋਸ਼ਿਸ਼ਾਂ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਘਟੇਗਾ, ਜਿਸ ਨਾਲ ਲੋਕਾਂ ਖਾਸ ਕਰ ਕੇ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। 
ਉਪ ਰਾਜਪਾਲ ਨੇ ਦੀਵਾਲੀ ਦੇ ਸ਼ੁੱਭਕਾਮਨਾ ਸੰਦੇਸ਼ 'ਚ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਇਹ ਪਵਿੱਤਰ ਉਤਸਵ ਲੋਕਾਂ ਲਈ ਖੁਸ਼ੀਆਂ ਲਿਆਏ ਅਤੇ ਸਾਰਿਆਂ ਦੇ ਜੀਵਨ ਨੂੰ ਦਯਾ ਭਾਵ ਅਤੇ ਉਦਾਰਤਾ ਨਾਲ ਭਰ ਦੇਵੇ। ਉਨ੍ਹਾਂ ਨੇ ਦੀਵਾਲੀ ਮੌਕੇ ਸਾਰਿਆਂ ਦੀ ਬਿਹਤਰ ਸਿਹਤ, ਖੁਸ਼ੀ ਅਤੇ ਤਰੱਕੀ ਦੀ ਕਾਮਨਾ ਕਰਦੇ ਹੋਏ ਉਮੀਦ ਜ਼ਾਹਰ ਕੀਤੀ ਕਿ ਪ੍ਰਕਾਸ਼ ਦਾ ਇਹ ਉਤਸਵ ਲੋਕਾਂ ਦੇ ਦਿਲਾਂ ਦਿਮਾਗ ਨੂੰ ਪ੍ਰਕਾਸ਼ਵਾਨ ਕਰ ਕੇ ਉਨ੍ਹਾਂ ਨੂੰ ਆਪਸੀ ਸਦਭਾਵਨਾ ਅਤੇ ਸ਼ਾਂਤੀ ਨਾਲ ਰਹਿਣ ਲਈ ਪ੍ਰੇਰਿਤਾ ਕਰੇਗਾ ਤਾਂ ਕਿ ਉਹ ਸਮਾਜ ਦੇ ਵਿਕਾਸ 'ਚ ਸਹਿਭਾਗੀ ਬਣ ਸਕੇ।


Related News