ਇੰਗਲੈਂਡ ''ਚ ਇਕਲੌਤੇ ਪੁੱਤਰ ਦਾ ਕਤਲ, ਇਨਸਾਫ ਲਈ ਦਰ-ਦਰ ਭਟਕ ਰਹੇ ਨੇ ਮਾਪੇ, ਵਿਦੇਸ਼ ਮੰਤਰੀ ਨੂੰ ਲਾਈ ਮਦਦ ਦੀ ਗੁਹਾਰ (ਤਸਵੀਰਾਂ)

06/23/2017 12:43:18 PM

ਯਮੁਨਾਨਗਰ— ਇੰਗਲੈਂਡ ਦੇ ਸਾਊਥਹਾਲ ਸ਼ਹਿਰ ਵਿਚ ਹਰਿਆਣੇ ਦੇ ਇਕ ਸਿੱਖ ਨੌਜਵਾਨ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਘਟਨਾ ਫਰਵਰੀ ਹੈ ਪਰ ਪਰਿਵਾਰ ਪੁੱਤਰ ਦੀ ਮੌਤ ਦੇ ਇਨਸਾਫ ਲਈ ਅਜੇ ਤੱਕ ਦਰ-ਦਰ ਭਟਕ ਰਿਹਾ ਹੈ। 
ਅਸਲ ਵਿਚ ਯਮੁਨਾਨਗਰ ਜ਼ਿਲੇ ਦੇ ਜਗਾਧਰੀ ਦੇ ਸਿੱਖ ਨੌਜਵਾਨ ਬਬਲੂ ਦੀ ਇੰਗਲੈਂਡ ਦੇ ਸਾਊਥਹਾਲ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ ਪਰ ਲਾਸ਼ ਨੂੰ ਭਾਰਤ ਲਿਆਂਦੇ ਜਾਣ 'ਤੇ ਖੁਲਾਸਾ ਹੋਇਆ ਕਿ ਉਸ ਦਾ ਕਤਲ ਕੀਤਾ ਗਿਆ ਸੀ। ਬਾਅਦ ਵਿਚ ਪਤਾ ਲੱਗਾ ਕਿ ਨਾਈਜੀਰੀਅਨ ਨੌਜਵਾਨਾਂ ਨੇ ਬਬਲੂ ਦਾ ਕਤਲ ਕੀਤਾ ਸੀ। ਬਬਲੂ ਨੂੰ ਇਨਸਾਫ ਦਿਵਾਉਣ ਲਈ ਉਸ ਦਾ ਪਰਿਵਾਰ ਬੀਤੇ ਚਾਰ ਮਹੀਨਿਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। 

ਪੀੜਤ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਾਈ ਮਦਦ ਦੀ ਗੁਹਾਰ
ਬਬਲੂ ਦੇ ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ। ਬਬਲੂ ਦੀ ਮਾਂ ਨੇ ਕਿਹਾ ਕਿ ਕਾਤਲਾਂ ਨੂੰ ਫਾਂਸੀ ਮਿਲੇ ਤਾਂ ਹੀ ਬਬਲੂ ਦੀ ਮੌਤ ਦਾ ਇਨਸਾਫ ਹੋਵੇਗਾ। ਪਰਿਵਾਰ ਵਾਲਿਆਂ ਨੇ ਸਾਲ 2011 ਵਿਚ ਕਰਜ਼ਾ ਲੈ ਕੇ ਬਬਲੂ ਨੂੰ ਇੰਗਲੈਂਡ ਵਿਚ ਪੜ੍ਹਾਈ ਲਈ ਭੇਜਿਆ ਸੀ, ਜਿਸ ਤੋਂ ਬਾਅਦ ਪੜ੍ਹਾਈ ਦੇ ਨਾਲ-ਨਾਲ ਉਹ ਇੱਥੇ ਕੰਮ ਵੀ ਕਰਨ ਲੱਗਾ ਪਰ ਫਰਵਰੀ ਵਿਚ ਅਚਾਨਕ ਉਸ ਦੀ ਮੌਤ ਦੀ ਖ਼ਬਰ ਆਈ।  


Kulvinder Mahi

News Editor

Related News