ਬਾਬਾ ਰਾਮਦੇਵ ਹੁਣ ਲਾਂਚ ਕਰਨਗੇ ''ਲਿਪਸਟਿਕ''

06/24/2017 3:24:56 AM

ਨਵੀਂ ਦਿੱਲੀ — ਮਸ਼ਹੂਰ ਯੋਗ ਗੁਰੂ ਬਾਬਾ ਰਾਮਦੇਵ ਬਹੁਤ ਜਲਦੀ ਔਰਤਾਂ ਲਈ ਦੇਸੀ ਅਤੇ ਆਯੁਰਵੈਦਿਕ ਲਿਪਸਟਿਕ ਲਿਆਉਣ ਵਾਲੇ ਹਨ। ਜੀ ਹਾਂ, ਮਤਲਬ ਸਾਫ ਹੈ ਕਿ ਕ੍ਰੀਮ, ਸ਼ੈਂਪੂ ਅਤੇ ਹੈਲਥ ਕੇਅਰ ਪ੍ਰੋਡਕਟਸ ਤੋਂ ਇਲਾਵਾ ਹੁਣ ਬਾਜ਼ਾਰ ਵਿਚ ਬਾਬਾ ਵਲੋਂ ਬਣਾਈ ਗਈ ਲਿਪਸਟਿਕ ਵੀ ਮਿਲਿਆ ਕਰੇਗੀ। ਦੱਸ ਦਈਏ ਕਿ ਅਜਿਹੇ ਯੋਗ ਗੁਰੂ ਨੇ ਸੋਨੀ ਚੈਨਲ 'ਤੇ ਆਉਣ ਵਾਲੇ ਸ਼ੋਅ 'ਸਬਸੇ ਬੜਾ ਕਲਾਕਾਰ' ਵਿਚ ਕਿਹਾ ਹੈ। ਸ਼ੋਅ ਦੌਰਾਨ ਮੁਕਾਬਲੇਬਾਜ਼ ਧਰੁਵ ਦੀ ਮੰਮੀ ਨੇ ਯੋਗ ਗੁਰੂ ਨੂੰ ਪੁੱਛਿਆ ਸੀ ਕਿ ਕੀ ਤੁਸੀਂ ਆਉਣ ਵਾਲੇ ਦਿਨਾਂ ਵਿਚ ਔਰਤਾਂ ਲਈ ਲਿਪਸਟਿਕ ਵੀ ਲਾਂਚ ਕਰ ਸਕਦੇ ਹੋ ਤਾਂ ਬਾਬਾ ਨੇ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ ਤੁਸੀਂ ਮੰਗੀ ਹੈ, ਤਾਂ ਮੈਂ ਤੁਹਾਡਾ ਸੁਪਨਾ ਜ਼ਰੂਰ ਪੂਰਾ ਕਰਾਂਗਾ।
ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਵਲੋਂ ਬਣਾਏ ਗਏ ਦੇਸੀ ਅਤੇ ਆਯੁਰਵੈਦਿਕ ਪ੍ਰੋਡਕਟਸ ਪਹਿਲਾਂ ਤੋਂ ਹੀ ਘਰ-ਘਰ ਵਿਚ ਖਾਸ ਪਸੰਦ ਕੀਤੇ ਜਾਂਦੇ ਹਨ। ਪਤੰਜਲੀ ਪ੍ਰੋਡਕਟਸ ਦੇ ਨਾਂ ਨਾਲ ਉਨ੍ਹਾਂ ਦੇ ਆਯੁਰਵੈਦਿਕ ਪ੍ਰੋਡਕਟਸ ਦੇ ਨਾਂ ਨਾਲ ਉਨ੍ਹਾਂ ਦੇ ਆਯੁਰਵੈਦਿਕ ਪ੍ਰੋਡਕਟਸ ਨੂੰ ਬੱਚੇ, ਬੁੱਢੇ ਅਤੇ ਜਵਾਨ ਹਰ ਕੋਈ ਇਸਤੇਮਾਲ ਕਰਦੇ ਹਨ। ਹੁਣ ਲਿਪਸਟਿਕ ਵੀ ਆ ਜਾਏਗੀ ਤਾਂ ਇਸਦੇ ਬਾਜ਼ਾਰ ਦਾ ਪੱਧਰ ਔਰਤਾਂ ਵਿਚ ਹੋਰ ਵੀ ਚਰਚਿਤ ਹੋ ਜਾਏਗਾ।


Related News