ਕਸ਼ਮੀਰ 'ਚ ਨਵਾਂ ਠਿਕਾਣਾ ਲੱਭ ਰਹੇ ਹਨ ਬਾਬਾ ਰਾਮਦੇਵ

08/14/2017 9:21:55 AM

ਨਵੀਂ ਦਿੱਲੀ — ਯੋਗ ਗੁਰੂ ਬਾਬਾ ਰਾਮਦੇਵ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕੰਪਨੀ ਜੰਮੂ-ਕਸ਼ਮੀਰ 'ਚ ਆਪਣੀ ਇਕ ਇਕਾਈ ਸਥਾਪਿਤ ਕਰਨ ਦੇ ਲਈ ਜ਼ਮੀਨ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ 'ਚ ਅੱਤਵਾਦ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਰਾਮਦੇਵ ਨੇ ਕਿਹਾ ਕਿ,'ਜਿਹੜਾ ਯੋਗ ਦੀ ਕਲਾ 'ਚ ਮਾਹਰ ਹੋ ਜਾਂਦਾ ਹੈ ਉਹ ਕਦੇ ਵੀ ਅੱਤਵਾਦੀ ਨਹੀਂ ਬਣ ਸਕਦਾ। ਯੋਗ 'ਚ ਮੁਹਾਰਤ ਹਾਸਲ ਕਰਨ ਵਾਲਾ ਕਦੇ ਕੋਈ ਵੀ ਵਿਅਕਤੀ ਅੱਤਵਾਦੀ ਨਹੀਂ ਬਣਿਆ।'
ਕਸ਼ਮੀਰ ਘਾਟੀ 'ਚ ਹਿੰਸਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਸਾਰੇ ਧਰਮਾਂ ਬਾਰੇ ਚੰਗਾ ਪਾਠ ਪੜਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਧਰਮਾਂ ਵਿਚ ਸਦਭਾਵਨਾ ਪੈਦਾ ਹੋਵੇਗੀ। ਰਾਮਦੇਵ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ 'ਚ 150 ਏਕੜ ਜ਼ਮੀਨ ਹਾਸਿਲ ਕਰਨ ਦੀ ਕੋਸ਼ਿਸ਼ 'ਚ ਹਨ ਇਸ ਨਾਲ ਕਸ਼ਮੀਰੀ ਲੜਕਿਆਂ ਨੂੰ ਨੌਕਰੀ ਮਿਲੇਗੀ।


Related News