13 ਦਿਨਾਂ ਦੀ ਇਹ ਮਾਸੂਮ ਬੱਚੀ ਹੁਣ ਆਪਣੀ ਮਾਸੀ ਨੂੰ ਸਮਝਦੀ ਹੈ ਮਾਂ, ਜਾਣੋ ਕਿਉਂ (ਤਸਵੀਰਾਂ)

05/23/2017 4:31:02 PM

ਇਲਾਹਾਬਾਦ— ਬੀਤੀ 10 ਮਈ ਨੂੰ ਸ਼ਹਿਰ ਦੇ ਕਮਲਾ ਨਹਿਰੂ ਹਸਪਤਾਲ ''ਚ ਇਸ ਬੱਚੀ ਦੀ ਮਾਂ ਨੇ ਜਨਮ ਦੇਣ ਦੇ ਕੁਝ ਘੰਟਿਆਂ ਬਾਅਦ ਦਮ ਤੋੜ ਦਿੱਤਾ। ਬੀਤੀ 9 ਮਈ ਨੂੰ ਹਿੰਮਤਗੰਜ ਵਾਸੀ ਕੰਚਨ ਪਾਂਡੇ ਨੇ ਵਿਆਹ ਦੇ 5 ਸਾਲਾਂ ਬਾਅਦ ਬੇਟੀ ਨੂੰ ਜਨਮ ਦਿੱਤਾ ਸੀ। ਪਰਿਵਾਰ ਵਾਲਿਆਂ ਅਨੁਸਾਰ ਜਨਮ ਦੇ ਸਮੇਂ ਮਾਂ-ਬੱਚਾ ਦੋਵੇਂ ਸਿਹਤਮੰਦ ਸਨ, ਫਿਰ ਵੀ ਡਾ. ਪਰਿਹਾਰ ਨੇ ਮਾਂ ਨੂੰ ਆਈ.ਸੀ.ਯੂ. ''ਚ ਦਾਖਲ ਕੀਤਾ ਸੀ। ਅਗਲੇ ਦਿਨ 10 ਮਈ ਨੂੰ ਜਦੋਂ ਕੰਚਨ ਦੇ ਪਿਤਾ ਪੰਕਜ ਆਈ.ਸੀ.ਯੂ. ''ਚ ਉਸ ਨੂੰ ਦੇਖਣ ਗਏ ਤਾਂ ਉਸ ਦੇ ਸਰੀਰ ''ਚ ਕੋਈ ਹਰਕਤ ਨਹੀਂ ਦਿੱਸੀ। ਉਸ ਅਨੁਸਾਰ ਉਸ ਦੀ ਪਤਨੀ ਦੇ ਮੂੰਹ ''ਚੋਂ ਝੱਗ ਨਿਕਲ ਰਿਹਾ ਸੀ ਅਤੇ ਸਰੀਰ ''ਤੇ ਕਾਲੇ ਦਾਗ਼ ਪੈ ਗਏ ਸਨ। ਇਕ ਪਾਸੇ ਜਿੱਥੇ ਕੰਚਨ ਦਾ ਪਤੀ ਆਪਣੀ ਪਤਨੀ ਨੂੰ ਇਨਸਾਫ਼ ਦਿਵਾਉਣ ਲਈ ਜੂਝ ਰਿਹਾ ਹੈ, ਉੱਥੇ ਹੀ ਦੁੱਧਮੂੰਹੀ ਬੇਟੀ ਆਪਣੀ ਮਾਸੀ ਦੇ ਘਰ ਪਲ ਰਹੀ ਹੈ। ਪੰਕਜ ਨੇ ਦੱਸਿਆ,''''ਬੇਟੀ ਨੂੰ ਅਸੀਂ 3 ਦਿਨਾਂ ਤੱਕ ਘਰ ''ਚ ਰੱਖਿਆ ਪਰ ਉੱਪਰੇ ਦੁੱਧ ਕਾਰਨ ਉਸ ਦੀ ਹਾਲਤ ਵਿਗੜਨ ਲੱਗੀ। ਉਹ ਲਗਾਤਾਰ ਲੂਜ ਮੋਸ਼ਨ ਕਰ ਰਹੀ ਸੀ। ਉਸ ਦੀ ਮਾਸੀ ਰਜਨੀ ਨੇ ਵੀ ਪਿਛਲੇ ਮਹੀਨੇ ਬੱਚੇ ਨੂੰ ਜਨਮ ਦਿੱਤਾ। ਇਸ ਲਈ ਅਸੀਂ ਦੇਖਭਾਲ ਲਈ ਬੇਟੀ ਨੂੰ ਉਨ੍ਹਾਂ ਕੋਲ ਸ਼ੰਕਰਗੜ੍ਹ ਭੇਜ ਦਿੱਤਾ। ਅੱਜ ਮੇਰੀ ਪਤਨੀ ਦੀ 13ਵੀਂ ਹੈ ਪਰ ਬੇਟੀ ਉਸ ''ਚ ਸ਼ਾਮਲ ਨਹੀਂ ਹੋ ਸਕੀ ਹੈ। 13 ਸਾਲ ਦੀ ਮਾਸੂਮ ਬੱਚੀ ਹੁਣ ਮਾਸੀ ਨੂੰ ਹੀ ਮਾਂ ਸਮਝਦੀ ਹੈ ਅਤੇ ਉਸੇ ਦਾ ਦੁੱਧ ਪੀਂਦੀ ਹੈ।''''
ਪੰਕਜ ਪਾਂਡੇ ਨੇ ਦੱਸਿਆ,''''ਸਾਡੇ ਵਿਆਹ 2012 ''ਚ ਹੋਇਆ ਸੀ। ਮੈਂ ਤਿੰਨ ਭਰਾਵਾਂ ''ਚ ਸਭ ਤੋਂ ਛੋਟਾ ਹਾਂ। ਮੇਰੀ ਮਾਂ ਨੂੰ ਕੈਂਸਰ ਸੀ, ਇਸ ਲਈ ਵਿਆਹ ਦੇ ਬਾਅਦ ਵੀ ਉਨ੍ਹਾਂ ਦੀ ਦੇਖਭਾਲ ''ਚ ਲੱਗਾ ਸੀ। ਮੈਂ ਅਤੇ ਕੰਚਨ ਨੇ 4 ਸਾਲਾਂ ਤੱਕ ਕੋਈ ਬੱਚਾ ਪਲਾਨ ਨਹੀਂ ਕੀਤਾ ਸੀ ਪਰ ਮਾਂ ਦੇ ਜ਼ੋਰ ਦੇਣ ਤੋਂ ਬਾਅਦ ਅਸੀਂ ਪਰਿਵਾਰ ਅੱਗੇ ਵਧਾਉਣ ਦਾ ਫੈਸਲਾ ਲਿਆ। ਮਾਂ ਮੇਰੀ ਦਾ ਬੱਚੀ ਦਾ ਮੂੰਹ ਦੇਖਣ ਤੋਂ ਪਹਿਲਾਂ ਹੀ ਪਿਛਲੇ ਸਾਲ ਅਗਸਤ ''ਚ ਦਿਹਾਂਤ ਹੋ ਗਿਆ।'''' ਪੰਕਜ ਨੇ ਦੱਸਿਆ,''''ਕੰਚਨ ਦੀ ਮੌਤ ਨਾਲ ਸਭ ਤੋਂ ਵਧ ਧੱਕਾ ਮੇਰੇ ਪਿਤਾ ਰਘੁਵੰਸ਼ ਪਾਂਡੇ ਨੂੰ ਲੱਗਾ ਹੈ। ਉਨ੍ਹਾਂ ਨੇ ਪਿਛਲੇ ਹੀ ਸਾਲ ਮੇਰੀ ਮਾਂ ਨੂੰ ਗਵਾਇਆ ਸੀ। ਨੂੰਹ ਦੀ ਮੌਤ ਨਾਲ ਉਹ ਸਦਮੇ ''ਚ ਹਨ।'''' ਮ੍ਰਿਤਕਾ ਕੰਚਨ ਦੇ ਜੇਠ ਸੰਜੀਵ ਪਾਂਡੇ ਨੇ ਦੱਸਿਆ,''''ਜੋ ਪੋਸਟਮਾਰਟਮ ਰਿਪੋਰਟ ਆਈ ਹੈ, ਉਸ ''ਚ ਡਾਕਟਰ ਦਾ ਪੱਖ ਲਿਆ ਗਿਆ ਹੈ। ਰਿਪੋਰਟ ''ਚ ਮੂੰਹ ਤੋਂ ਆਏ ਝੱਗ ਅਤੇ ਸਰੀਰ ''ਤੇ ਕਾਲੇ ਦਾਗ਼ਾਂ ਦਾ ਕਿਤੇ ਜ਼ਿਕਰ ਨਹੀਂ ਹੈ। ਘਰ ਦੇ ਸਾਰੇ ਮੈਂਬਰਾਂ ਨੇ ਕੰਚਨ ਦੀ ਲਾਸ਼ ਦਾ ਉਹ ਹਾਲ ਦੇਖਿਆ ਸੀ।''''


Disha

News Editor

Related News