ਯਸ਼ਪਾਲ ਮਲਿਕ ਦੀ ਰੈਲੀ ''ਤੇ ਹਮਲਾ, 100 ਲੋਕਾਂ ''ਤੇ ਕੇਸ ਦਰਜ

08/17/2017 11:08:01 AM

ਟੋਹਾਨਾ — ਜਾਟ ਰਿਜ਼ਰਵੇਸ਼ਨ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਯਸ਼ਪਾਲ ਮਲਿਕ ਨੇ ਪ੍ਰੋਗਰਾਮ ਦੇ ਦੌਰਾਨ ਮਲਿਕ ਅਤੇ ਉਸਦੇ ਮੈਂਬਰਾਂ 'ਤੇ ਹੋਏ ਹਮਲੇ ਦੀ ਸ਼ਿਕਾਇਤ ਥਾਣਾ ਸਦਰ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਖਾਪ ਨੇਤਾ ਸੂਬੇ ਸਿੰਘ ਸਮੈਣ ਸਮੇਤ 100 ਲੋਕਾਂ 'ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼, ਸੋਟੀਆਂ, ਡੰਡਿਆਂ  ਅਤੇ ਕੁੱਟਮਾਰ ਕਰਨ, ਗੋਲੀ ਚਲਾਉਣ, ਗੱਡੀਆਂ ਦੀ ਭੰਨ-ਤੋੜ ਕਰਨ ਦੇ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।

PunjabKesari
ਐਸ.ਐਚ.ਓ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਘੂਬੀਰ ਸਿੰਘ ਗਾਜੁਵਾਲਾ ਦਾ ਕਹਿਣਾ ਹੈ ਕਿ 14 ਅਗਸਤ ਨੂੰ ਪਿੰਡ ਸਮੈਣ 'ਚ ਆਲ ਇੰਡੀਆ ਜਾਟ ਰਿਜ਼ਰਵੇਸ਼ਨ ਸੰਘਰਸ਼ ਕਮੇਟੀ ਦੇ ਬੈਨਰ ਤਲੇ ਰੈਲੀ ਚਲ ਰਹੀ ਸੀ, ਜਿਥੇ ਕੁਝ ਸਮਾਂ ਬਾਅਦ ਜਾਟ ਖਾਪ ਪੰਚਾਇਤ ਦੇ ਰਾਸ਼ਟਰੀ ਪ੍ਰਧਾਨ ਸੂਬੇ ਸਿੰਘ ਸਮੈਣ ਵਲੋਂ ਭੇਜੇ ਗਏ ਲਗਭਗ 100 ਲੜਕੇ ਰੈਲੀ 'ਚ ਪਹੁੰਚ ਗਏ। ਇਸ ਦੌਰਾਨ ਲੜਕਿਆਂ ਨੇ ਸੋਟੀਆਂ, ਡੰਡੇ, ਜੇਲੀ, ਗੰਢਾਸੇ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਥੇ ਬੈਠੇ ਬਹੁਤ ਸਾਰੇ ਲੋਕਾਂ ਨੂੰ ਸੱਟਾਂ ਲੱਗੀਆਂ ਹਨ।

PunjabKesari
ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ 2-3 ਲੋਕਾਂ ਨੇ ਗੋਲੀਆਂ ਵੀ ਚਲਾਈਆਂ। ਉਨ੍ਹਾਂ ਨੇ ਕਿਹਾ ਕਿ ਮੌਕੇ 'ਤੇ ਡੀ.ਐਸ.ਪੀ. ਸ਼ਮਸ਼ੇਰ ਸਿੰਘ, ਐਸ.ਐਚ.ਓ. ਪ੍ਰਦੀਪ ਕੁਮਾਰ ਦੇ ਨਾਲ ਸੈਕੜੇਂ ਪੁਲਸ ਕਰਮਚਾਰੀ ਮੌਜੂਦ ਸੀ, ਜਿਸ ਸਮੇਂ ਲੜਕੇ ਸਭਾ 'ਚ ਬੈਠੇ ਲੋਕਾਂ ਨੂੰ ਮਾਰ ਰਹੇ ਸਨ। ਉਸ ਸਮੇਂ ਪੁਲਸ ਦੇ ਇਹ ਦੋਵੇਂ ਅਧਿਕਾਰੀ ਕਰਮਚਾਰੀਆਂ ਨੂੰ ਦੂਰ ਲੈ ਗਏ ਅਤੇ ਤਮਾਸ਼ਾ ਦੇਖਦੇ ਰਹੇ। ਇਸ ਹਮਲੇ 'ਚ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। 3-4 ਗੱਡੀਆਂ ਦੀ ਭੰਨ-ਤੋੜ ਵੀ ਕੀਤੀ ਗਈ। ਇਹ ਲੋਕ ਜਾਂਦੇ-ਜਾਂਦੇ ਇਹ ਵੀ ਕਹਿ ਰਹੇ ਸਨ ਕਿ ਸੂਬੇ ਸਿੰਘ ਸਮੈਣ ਦੇ ਪਿੰਡ 'ਚ ਰੈਲੀ ਕਰੋਗੇ ਤਾਂ ਜ਼ਿੰਦਾ ਵਾਪਸ ਨਹੀਂ ਜਾਵੋਗੇ।
ਇਸ ਵਾਰਦਾਤ ਨੂੰ ਸੂਬੇ ਸਿੰਘ ਸਮੈਣ ਨੇ ਕਿਸੇ ਨੇਤਾ ਦੇ ਅਧੀਨ ਅੰਜਾਮ ਦਿੱਤਾ ਹੈ, ਜਿਸ ਦੇ ਕਾਰਨ ਪੁਲਸ ਮੌਕੇ 'ਤੇ ਖੜ੍ਹੀ ਰਹੀ ਅਤੇ ਕਾਰਵਾਈ ਨਹੀਂ ਕਰ ਸਕੀਂ। ਉਨ੍ਹਾਂ ਨੇ ਕਿਹਾ ਕਿ ਸ਼ਾਮਲ ਲੋਕਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari
ਉਨ੍ਹਾਂ ਨੇ ਕਿਹਾ ਕਿ ਡੀ.ਐਸ.ਪੀ. ਸਾਹਿਬ ਦੀ ਅਗਵਾਈ 'ਚ ਐਸ.ਐਚ.ਓ. ਜਾਖਲ, ਐਸ.ਐਚ.ਓ. ਸਦਰ ਟੋਹਾਨਾ, ਐਸ.ਐਚ.ਓ. ਸਿਟੀ ਟੋਹਾਨਾ, ਐਸ.ਐਚ.ਓ., ਸੀ.ਆਈ.ਏ. ਦੀ ਟੀਮ ਬਣਾਈ ਜਾ ਰਹੀ ਹੈ ਜੋ ਕਿ ਮਾਮਲੇ ਦੇ ਸਬੂਤ ਇਕੱਠੇ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਜ ਕਰੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਕਤਲ ਦੇ ਦੋਸ਼ ਕੁੱਟਮਾਰ, ਆਰਮਜ਼ ਐਕਟ, ਗੱਡੀਆਂ ਦੀ ਭੰਨ-ਤੋੜ, ਯੋਜਨਾ ਬਣਾ ਕੇ ਕੁੱਟ ਮਾਰ ਕਰਨ ਵਾਲਿਆਂ 'ਤੇ 120ਬੀ ਧਾਰਾ ਜੋੜੀ ਗਈ ਹੈ।


Related News