ਦਿੱਲੀ ਮੈਟਰੋ ਦੇ ਸਟੇਸ਼ਨ ''ਤੇ ਲੜਕੀ ਨੇ ਕੀਤੀ ਖੁਦਕੁਸ਼ੀ

Friday, April 21, 2017 3:33 PM
ਦਿੱਲੀ ਮੈਟਰੋ ਦੇ ਸਟੇਸ਼ਨ ''ਤੇ ਲੜਕੀ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦੇ ਘਿਟੋਰਨੀ ਮੈਟਰੋ ਸਟੇਸ਼ਨ ''ਤੇ ਚੱਲਦੀ ਟਰੇਨ ਅੱਗੇ ਛਾਲ ਮਾਰ ਕੇ 22 ਸਾਲਾ ਲੜਕੀ ਨੇ ਸ਼ੁੱਕਰਵਾਰ ਨੂੰ ਕਥਿਤ ਤੌਰ ''ਤੇ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 10.40 ਵਜੇ ਹੋਈ ਜਦੋਂ ਸਮੇਂਪੁਰ ਬਾਦਲੀ ਵੱਲ ਜਾਣ ਵਾਲੀ ਟਰੇਨ, ਸਟੇਸ਼ਨ ਦੇ ਪਲੇਟਫਾਰਮ ਸੰਖਿਆ2 ''ਤੇ ਪ੍ਰਵੇਸ਼ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਅਣਪਛਾਤੀ ਲੜਕੀ ਨੇ ਟਰੇਨ ਅੱਗੇ ਕਥਿਤ ਤੌਰ ''ਤੇ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਕੇ ''ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!