''ਆਸ਼ਕੀ'' ਦੇ ਹੀਰੋ ਰਾਹੁਲ ਰਾਏ ਭਾਜਪਾ ''ਚ ਸ਼ਾਮਲ

11/20/2017 8:14:49 AM

ਨਵੀਂ ਦਿੱਲੀ — ਫਿਲਮ 'ਆਸ਼ਕੀ' ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਅਭਿਨੇਤਾ ਰਾਹੁਲ ਰਾਏ ਅੱਜ ਇਥੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਪਾਰਟੀ ਮੁੱਖ ਦਫਤਰ 'ਚ ਪ੍ਰੈੱਸ ਬ੍ਰੀਫਿੰਗ ਦੌਰਾਨ ਕੇਂਦਰੀ ਮੰਤਰੀ ਵਿਜੇ ਗੋਇਲ ਵੀ ਹਾਜ਼ਰ ਸਨ। 
ਇਸ ਦੌਰਾਨ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ  ਕਿਹਾ ਕਿ ਜਿਸ ਤਰ੍ਹਾਂ ਸ਼੍ਰੀ ਮੋਦੀ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਅੱਗੇ ਲਿਜਾ ਰਹੇ ਹਨ। ਉਹ ਉਨ੍ਹਾਂ ਦੀ ਇਸ ਕਾਰਜਸ਼ੈਲੀ ਤੋਂ ਕਾਫੀ ਪ੍ਰਭਾਵਿਤ ਹਨ।  ਇਹ ਫਿਲਮ 1990 ਵਿਚ ਆਈ ਸੀ ਅਤੇ ਇਸ ਵਿਚ ਅਭਿਨੈ ਮਗਰੋਂ ਲੋਕ ਰਾਹੁਲ ਨੂੰ 'ਆਸ਼ਕੀ ਹੀਰੋ' ਦੇ ਨਾਂ ਨਾਲ ਜਾਣਨ ਲੱਗੇ ਸਨ। ਰਾਹੁਲ ਕਈ ਫਿਲਮਾਂ 'ਚ ਕੰਮ ਕਰਨ ਦੇ ਨਾਲ-ਨਾਲ ਪ੍ਰਸਿੱਧ ਟੀ. ਵੀ. ਪ੍ਰੋਗਰਾਮ ਬਿੱਗ ਬੌਸ ਦੇ ਪਹਿਲੇ  ਸੀਜ਼ਨ ਦੇ ਜੇਤੂ ਵੀ ਰਹਿ ਚੁੱਕੇ ਹਨ।


Related News