ਕਸ਼ਮੀਰੀ ਪੰਡਿਤਾਂ ਨੇ ਕਿਹਾ, ਪੀ.ਓ.ਕੇ ''ਚ ਸ਼ਾਰਦਾ ਮੰਦਿਰ ਲਈ ਹੋਣ ਖਾਸ ਪ੍ਰਬੰਧ

01/17/2018 2:01:03 PM

ਜੰਮੂ— ਕਸ਼ਮੀਰੀ ਪੰਡਿਤਾਂ ਦੇ ਇਕ ਸੰਗਠਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਸਥਿਤ ਸ਼ਾਰਦਾ ਮੰਦਿਰ 'ਚ ਹਿੰਦੂ ਸ਼ਰਧਾਲੂਆਂ ਦੀ ਯਾਤਰਾ ਦਾ ਪ੍ਰਬੰਧ ਕਰਨ ਲਈ ਖਾਸ ਪ੍ਰਬੰਧ ਕਰਨ ਦਾ ਇਤਜਾਮ ਕਰਨ। ਇਕ ਸਮੇਂ ਸਿੱਖਿਆ ਦਾ ਕੇਂਦਰ ਮੰਨੀ ਜਾਣ ਵਾਲੀ ਸ਼ਾਰਦਾ ਪੀਠ ਕੰਟਰੋਲ ਰੇਖਾ ਨਜ਼ਦੀਕ ਨੀਲਮ ਨਦੀਂ ਦੇ ਕਿਨਾਰੇ ਸ਼ਾਰਦਾ ਪਿੰਡ 'ਚ ਸਥਿਤ ਹੈ। 'ਆਲ ਪਾਰਟੀ ਮਾਈਗ੍ਰੇਟ ਕੋਔਡੈਂਸ਼ਨ ਕਮੇਟੀ'(ਏ.ਪੀ.ਐੈੱਮ.ਸੀ.ਸੀ.) ਦੇ ਪ੍ਰਧਾਨ ਵਿਨੋਦ ਪੰਡਿਤ ਨੇ ਕਲ੍ਹ ਪੱਤਰਕਾਰਾਂ ਨੂੰ ਕਿਹਾ ਹੈ ਕਿ ਪੀ.ਓ.ਕੇ. ਦੇ ਮੁਜ਼ੱਫਰਨਗਰ ਸਥਿਤ ਸ਼ਾਰਦਾ ਪੀਠ ਹਿੰਦੂ ਦੇ ਸਭ ਨਾਲ ਪੂਜਾਂ ਸਥਾਨਾਂ ਚੋਂ ਇਕ ਹਨ। ਤੀਰਥਯਾਤਰਾ ਲਈ ਕੰਟਰੋਲ ਰੇਖਾ ਦੇ ਉਸ ਪਾਸੇ ਯਾਤਰਾ ਕਰਨ ਦਾ ਮਾਮਲਾ ਪਾਕਿਸਤਾਨ ਸਰਕਾਰ ਦੇ ਸਾਹਮਣੇ ਚੁੱਕਿਆ ਜਾਣਾ ਚਾਹੀਦਾ ਹੈ।
ਏ.ਪੀ.ਐੈੱਮ.ਸੀ.ਸੀ. ਦੇ ਬੁਲਾਰੇ ਕਿੰਗ ਭਾਰਤੀ ਨੇ ਕਿਹਾ ਕਿ ਮੋਦੀ, ਮੁਫਤੀ, ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਜਤਿੰਦਰ ਸਿੰਘ, ਰੱਖਿਆ ਮੰਤਰੀ ਨਿਰਮਲਾ ਸੀਤਾਰਾਮਣ ਅਤੇ ਹੋਰ ਨੂੰ ਇਸ ਮੰਗ ਬਾਰੇ 'ਚ ਦੱਸ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ, 'ਭਾਜਪਾ ਵਿਧਾਨ ਪਰਿਸ਼ਦ ਰਮੇਸ਼ ਅਰੋੜਾ ਅਤੇ 10 ਵਿਧਾਇਕਾਂ ਅਤੇ ਵਿਧਾਨ ਪਰਿਸ਼ਦਾਂ ਨੇ ਹਾਲ 'ਚ ਇਸ ਸੰਬੰਧ 'ਚ ਜੰਮੂ-ਕਸ਼ਮੀਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਸਾਹਮਣੇ ਇਹ ਮਾਮਲਾ ਚੁੱਕਣ ਦਾ ਭਰੋਸਾ ਦਿਵਾਇਆ ਹੈ।


Related News