ਫੌਜ ਨੇ ਰਾਜਪਾਲ ਨੂੰ ਦਿੱਤੀ ਪਾਕਿ-ਚੀਨ ਸੀਮਾਵਾਂ ਦੀ ਸਥਿਤੀ ਦੀ ਜਾਣਕਾਰੀ

08/18/2017 12:05:43 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਰਾਜਪਾਲ ਐੈੱਨ. ਐੱਨ. ਵੋਹਰਾ ਨੇ ਅੱਜ ਰਾਜ ਦੇ ਲੇਹ ਇਲਾਕੇ 'ਚ ਸਥਿਤ ਫੌਜ ਦੇ 14 ਕੋਰ ਦੇ ਦਫ਼ਤਰ ਦਾ ਜਾਇਜਾ ਲਿਆ। ਜਿਥੇ ਉਨ੍ਹਾਂ ਨੇ ਚੀਨ ਤੋਂ ਲੱਗੀ ਵਾਸਤਵਿਕ ਕੰਟਰੋਲ ਰੇਖਾ ਅਤੇ ਪਾਕਿਸਤਾਨ 'ਚ ਲੱਗੀ ਕੰਟਰੋਲ ਰੇਖਾ ਦੀ ਸਥਿਤੀ ਦਾ ਜਾਇਜਾ ਲਿਆ ਹੈ।
ਸ਼੍ਰੀਨਗਰ ਸਥਿਤ ਰਾਜਭਵਨ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਲੈਫਟੀਨੇਟ ਜਨਰਲ ਪੀ. ਜੇ. ਐੈੱਸ. ਪਨੂੰ ਨੇ ਰਾਜਪਾਲ ਨੂੰ ਕੰਟਰੋਲ ਰੇਖਾ ਅਤੇ ਵਾਸਤਵਿਕ ਰੇਖਾ ਦੀ ਪੂਰੀ ਸਥਿਤੀ ਦੀ ਜਾਣਕਾਰੀ ਦਿੱਤੀ, ਜੋ 14 ਕੋਰ ਦੀ ਜਿੰਮੇਵਾਰੀ ਵਾਲੇ ਇਲਾਕੇ 'ਚ ਆਉਂਦੇ ਹਨ। ਬੁਲਾਰੇ ਅਨੁਸਾਰ ਪਨੂੰ ਨੇ ਰਾਜਪਾਲ ਨੂੰ ਲੱਦਾਖ ਇਲਾਕੇ ਨਾਲ ਜੁੜੇ ਮਹੱਤਵਪੂਰਨ ਵਿਸ਼ੇ ਖਾਸ ਕਰਕੇ ਚਰਵਾਹਿਆਂ ਅਤੇ ਮਵੇਸ਼ੀਆਂ ਦੇ ਸਾਹਮਣੇ ਆ ਰਹੇ ਸੰਬੰਧ ਮੁੱਦਿਆਂ ਦੀ ਵੀ ਜਾਣਕਾਰੀ ਦਿੱਤੀ ਹੈ।


Related News