ਬੱਬਰ ਖਾਲਸਾ ਦਾ ਇਕ ਹੋਰ ਅੱਤਵਾਦੀ ਯੂ. ਪੀ. ''ਚੋਂ ਗ੍ਰਿਫਤਾਰ

08/18/2017 1:17:07 AM

ਲਖਨਊ— ਲਖਨਊ ਦੇ ਐਸ਼ਬਾਗ ਇਲਾਕੇ 'ਚੋਂ ਗ੍ਰਿਫਤਾਰ ਕੀਤੇ ਗਏ ਬੱਬਰ ਖਾਲਸਾ ਦੇ ਅੱਤਵਾਦੀ ਬਲਵੰਤ ਸਿੰਘ ਦੀ ਨਿਸ਼ਾਨਦੇਹੀ 'ਤੇ ਯੂ. ਪੀ. ਏ. ਟੀ. ਐੱਸ. ਨੇ ਕਲ ਦੇਰ ਰਾਤ ਗੁਆਂਢੀ ਉਨਾਵ ਜ਼ਿਲੇ 'ਚੋਂ ਇਕ ਹੋਰ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ।  ਪੁਲਸ ਡਾਇਰੈਕਟਰ ਜਨਰਲ (ਏ. ਟੀ. ਐੱਸ.) ਅਸੀਮ ਅਰੁਣ ਨੇ ਦੱਸਿਆ ਕਿ ਉਨਾਵ ਤੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਜਸਵੰਤ ਸਿੰਘ ਉਰਫ ਕਾਲੀਆ ਵਜੋਂ ਹੋਈ ਹੈ। ਕਾਲੀਆ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦਾ ਰਹਿਣ ਵਾਲਾ ਹੈ। 
ਉਨ੍ਹਾਂ ਨੇ ਦੱਸਿਆ ਕਿ ਜਸਵੰਤ ਸਿੰਘ ਨੂੰ ਉਨਾਵ ਜ਼ਿਲੇ ਦੇ ਸੋਹੋਰਾਮਾਉ ਥਾਣੇ ਅਧੀਨ ਪੈਂਦੇ ਇਲਾਕੇ ਵਿਚਲੇ ਭੱਲਾ ਫਾਰਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਰਾਜਸਥਾਨ ਅਤੇ ਪੰਜਾਬ ਪੁਲਸ ਨੂੰ ਲੰਬੇ ਸਮੇਂ ਤੋਂ ਇਸ ਦੀ ਭਾਲ ਸੀ। ਕਾਲੀਆ ਵਿਰੁੱਧ ਹੱਤਿਆ ਸਣੇ ਕਈ ਅਪਰਾਧਿਕ ਮੁਕੱਦਮੇ ਦਰਜ ਹਨ।


Related News