ਕੁਰਸੀ ਨਾ ਮਿਲਣ ਕਾਰਨ ਨਾਰਾਜ਼ ਹੋਏ ਵਿਧਾਇਕ, ਬੋਲੇ-ਅੱਜ ਵੀ ਹਾਂ ਗੁਲਾਮ

08/18/2017 8:28:48 AM

ਭਿਵਾਨੀ — ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਬਵਾਨੀਖੇੜਾ ਦੇ ਵਿਧਾਇਕ ਨੂੰ ਸੀਟ ਨਾ ਮਿਲਣ 'ਤੇ ਉਹ ਪ੍ਰੋਗਰਾਮ ਛੱਡ ਕੇ ਚਲੇ ਗਏ। ਹਾਲਾਂਕਿ ਜ਼ਿਲਾ ਪ੍ਰਸ਼ਾਸਨ ਵਿਧਾਇਕ ਨੂੰ ਮਨਾਉਣ 'ਚ ਕਾਮਯਾਬ ਹੋ ਗਿਆ। ਇਸ ਦੇ ਨਾਲ ਹੀ ਡੀ.ਸੀ. ਅੰਸ਼ਜ ਸਿੰਘ ਨੇ ਪ੍ਰੈਸ ਕਾਨਫਰੰਸ ਜਾਰੀ ਕਰਕੇ ਪ੍ਰੋਗਰਾਮ 'ਚ ਵਿਧਾਇਕ ਦੇ ਬੈਠਣ ਦੇ ਲਈ ਕੁਰਸੀ ਹੋਣ ਅਤੇ ਕੁਰਸੀ 'ਤੇ ਕਾਰਜਕਰਤਾ ਦੇ ਬੈਠੇ ਹੋਣ ਦਾ ਹਵਾਲਾ ਦਿੱਤਾ ਹੈ। ਭੀਮ ਸਟੇਡੀਅਮ 'ਚ ਸਵਤੰਰਤਾ ਦਿਵਸ ਸਮਾਰੋਹ 'ਚ ਬਵਾਨੀਖੇੜਾ ਵਿਧਾਇਕ ਬਿਸ਼ਮਭੰਰ ਬਾਲਮੀਕ ਥੋੜ੍ਹੀ ਦੇਰ ਨਾਲ ਪਹੁੰਚੇ। ਉਸ ਸਮੇਂ ਝੰਡਾ ਲਹਿਰਾਇਆ ਜਾ ਰਿਹਾ ਸੀ। ਵਿਧਾਇਤ ਸਟੇਜ 'ਤੇ ਪੁੱਜੇ ਤਾਂ ਉਸ ਸਮੇਂ ਕੋਈ ਵੀ ਕੁਰਸੀ ਖਾਲੀ ਨਹੀਂ ਦਿਖੀ ਤਾਂ ਵਿਧਾਇਕ ਨੂੰ ਖੜ੍ਹਾ ਦੇਖ ਕੇ ਕਿਸੇ ਵੀ ਪਾਰਟੀ ਕਾਰਜਕਰਤਾ ਜਾਂ ਅਧਿਕਾਰੀ ਨੇ ਆਪਣੀ ਕੁਰਸੀ ਨਹੀਂ ਛੱਡੀ। ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦੇ ਹੋਏ ਵਿਧਾਇਕ ਸਟੇਜ ਤੋਂ ਉਤਰ ਗਏ ਅਤੇ ਆਪਣੀ ਗੱਡੀ 'ਚ ਬੈਠ ਕੇ ਨਿਕਲਣ ਲੱਗੇ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਵਿਧਾਇਕ ਨੂੰ ਮਨਾਉਣ ਲਈ ਪਹੁੰਚ ਗਏ।
ਵਿਧਾਇਕ ਬਿਸ਼ਭੰਰ ਨੇ ਕਿਹਾ ਕਿ ਉਹ ਅੱਜ ਵੀ ਗੁਲਾਮ ਹਨ, ਕਿਉਂਕਿ ਉਨ੍ਹਾਂ ਸਟੇਜ 'ਤੇ ਬੈਠਣ ਲਈ ਜਗ੍ਹਾਂ ਤੱਕ ਨਹੀਂ ਦਿੱਤੀ ਗਈ। ਉਹ ਅਸਤੀਫਾ ਦੇ ਸਕਦੇ ਹਨ। ਉਹ ਮਾਮਲੇ ਦੀ ਸ਼ਿਕਾਇਤ ਪ੍ਰਧਾਨ ਮੰਤਰੀ ਨੂੰ ਕਰਨਗੇ ਕਿਉਂਕਿ ਉਨ੍ਹਾਂ ਨੂੰ ਪ੍ਰਤੀਨਿਧੀ ਹੋਣ ਦੇ ਬਾਵਜੂਦ ਸੀਟ ਨਹੀਂ ਦਿੱਤੀ ਗਈ।
ਡੀ.ਸੀ. ਅੰਸ਼ਜ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ 'ਚ ਪ੍ਰਸ਼ਾਸਨ ਨੇ ਮੁੱਖ ਮਹਿਮਾਨਾਂ ਦੇ ਬੈਠਣ ਲਈ ਸਟੇਜ 'ਤੇ ਸਹੀ ਵਿਵਸਥਾ ਕੀਤੀ ਹੋਈ ਸੀ। ਵਿਧਾਇਕ ਬਿਸ਼ੰਭਰ ਲਈ ਵੀ ਸਟੇਜ 'ਤੇ ਸੀਟ ਨਿਧਾਰਤ ਕੀਤੀ ਹੋਈ ਸੀ ਅਤੇ ਸੀਟਾਂ 'ਤੇ ਬਕਾਇਦਾ ਸੰਬੰਧਤ ਨਾਮਾਂ ਦੀ ਪਰਚੀ ਵੀ ਲਗਾਈ ਸੀ ਪਰ ਝੰਡਾ ਲਹਿਰਾਉਣ ਦੇ ਸਮੇਂ ਪਾਰਟੀ ਦੇ ਕਾਰਜਕਰਤਾ ਉਸ 'ਤੇ ਬੈਠ ਗਏ। ਮਾਮਲਾ ਜਾਣਕਾਰੀ 'ਚ ਆਉਂ ਦੇ ਹੀ ਪ੍ਰਸ਼ਾਸਨ ਨੇ ਵਿਧਾਇਕ ਨੂੰ ਉਨ੍ਹਾਂ ਦੀ ਸੀਟ ਮੁਹੱਈਆ ਕਰਵਾ ਦਿੱਤੀ ਗਈ ਸੀ।


Related News