ਸਾਰੇ ਪਰਿਵਾਰ ਨੇ ਵਾਰੀ-ਵਾਰੀ ਕੀਤੀ ਫੰਦਾ ਲਗਾ ਕੇ ਆਤਮ ਹੱਤਿਆ, ਅੱਜ ਤੱਕ ਹੈ ਰਾਜ਼

08/19/2017 8:13:45 AM

ਯਮੁਨਾਨਗਰ — ਮੁਖਰਜੀ ਪਾਰਕ ਜਗਾਧਰੀ 'ਚ ਮੰਦਿਰ ਦੇ ਕੋਲ ਇਕ ਘਰ 'ਚ 22 ਸਾਲ ਦੇ ਲੜਕੇ ਦੀ ਲਾਸ਼ ਲਟਕਦੀ ਹੋਈ ਮਿਲੀ। ਪੁਲਸ ਦੇ ਮੁਤਾਬਕ ਫੰਦਾ ਕਰੀਬ 4 ਦਿਨ ਪਹਿਲਾਂ ਦਾ ਲੱਗਾ ਹੋਇਆ ਹੈ। ਥਾਣਾ ਸ਼ਹਿਰ ਜਗਾਧਰੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 10 ਸਾਲ ਪਹਿਲਾ ਮ੍ਰਿਤਕ  ਦੇ ਮਾਤਾ-ਪਿਤਾ ਅਤੇ 3 ਸਾਲ ਪਹਿਲਾ ਵੱਡੇ ਭਰਾ ਦੀ ਲਾਸ਼ ਵੀ ਇਸੇ ਤਰ੍ਹਾਂ ਹੀ ਫੰਦੇ 'ਤੇ ਲਟਕਦੀ ਮਿਲੀ ਸੀ। ਮੁਖਰਜੀ ਪਾਰਕ ਨਿਵਾਸੀ ਸ਼ਿਵ ਕੁਮਾਰ ਸੈਣੀ ਆਪਣੇ ਘਰ 'ਚ ਇਕੱਲਾ ਰਹਿੰਦਾ ਸੀ। 3-4 ਉਹ ਕਿਸੇ ਨੂੰ ਵੀ ਦਿਖਾਈ ਨਹੀਂ ਦਿੱਤਾ ਅਤੇ ਘਰ ਦਾ ਦਰਵਾਜ਼ਾ ਵੀ ਬੰਦ ਸੀ। ਵੀਰਵਾਰ ਨੂੰ ਕਾਲੋਨੀ 'ਚ ਕਾਫੀ ਬਦਬੂ ਆ ਰਹੀ ਸੀ, ਜਿਸ ਕਾਰਨ ਲੋਕਾਂ ਦਾ ਗਲੀ ਵਿਚੋਂ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਸੀ। ਪਹਿਲਾਂ ਲੋਕਾਂ ਨੇ ਸਮਝਿਆ ਕਿ ਸ਼ਾਇਦ ਕੋਈ ਜਾਨਵਰ ਮਰਿਆ ਹੋਇਆ ਹੈ। ਖੋਜਬੀਣ ਕਰਕੇ ਉਹ ਸਿਵ ਕੁਮਾਰ ਦੇ ਘਰ ਤੱਕ ਪੁੱਜੇ ਪਰ ਘਰ ਦਾ ਦਰਵਾਜ਼ਾ ਬੰਦ ਸੀ। ਅੰਦਰ ਲਾਸ਼ ਲਟਕੀ ਹੋਈ ਸੀ, ਦੇਖਦੇ ਹੀ ਲੋਕਾਂ ਦੇ ਹੋਸ਼ ਉੱਡ ਗਏ।
ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਹਿਰ ਜਗਾਧਰੀ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣੇ ਤੋਂ ਏ.ਐਸ.ਆਈ. ਰਾਜੀਵ ਵਾਲੀਆ ਟੀਮ ਦੇ ਨਾਲ ਮ੍ਰਿਤਕ ਦੇ ਘਰ ਪੁੱਜੇ। ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ। ਲਾਸ਼ ਕਾਲੀ ਹੋ ਚੁੱਕੀ ਸੀ। ਰੋਸ਼ਣਦਾਨ ਦੇ ਨਾਲ ਚੁੰਨੀ ਬਣ ਕੇ ਫੰਦਾ ਲਗਾਇਆ ਹੋਇਆ ਸੀ। ਮ੍ਰਿਤਕ ਦੀ ਪਛਾਣ ਲੋਕਾਂ ਨੇ ਸ਼ਿਵ ਕੁਮਾਰ ਸੈਣੀ ਦੇ ਤੌਰ 'ਤੇ ਕੀਤੀ ਹੈ। ਪੁਲਸ ਨੇ ਐਫ.ਐਸ.ਐਲ. ਦੀ ਟੀਮ ਨੂੰ ਮੌਕੇ 'ਤੇ ਬੁਲਾਇਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਰਾਜੀਵ ਵਾਲੀਆ ਨੇ ਦੱਸਿਆ ਹੈ ਕਿ ਲਾਸ਼ ਕਾਫੀ ਸੜ ਚੁੱਕੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News