ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਵੀਰਵਾਰ ਦੀ ਸ਼ਾਮ ਨੂੰ ਸਾਰੇ ਦਲਾਂ ਦੀ ਬੈਠਕ

12/12/2017 4:04:49 PM

ਨਵੀਂ ਦਿੱਲੀ— ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ 14 ਦਸੰਬਰ ਦੀ ਸ਼ਾਮ ਨੂੰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਲੋਕ ਸਭਾ ਸਕੱਤਰੇਤ ਦੇ ਸੂਤਰਾਂ ਅਨੁਸਾਰ ਇਹ ਬੈਠਕ ਸੰਸਦ ਦੇ ਲਾਇਬਰੇਰੀ ਭਵਨ 'ਚ ਸ਼ਾਮ 7.30 ਵਜੇ ਬੁਲਾਈ ਗਈ ਹੈ।
ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਵੀ ਵੀਰਵਾਰ ਨੂੰ ਸਾਰੇ ਦਲਾਂ ਦੀ ਬੈਠਕ ਦਾ ਆਯੋਜਨ ਕਰਨਗੇ। ਵਿਰੋਧੀ ਧਿਰ ਦੇ ਸੂਤਰਾਂ ਅਨੁਸਾਰ ਇਸੇ ਦਿਨ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੇ ਸੰਸਦ ਭਵਨ ਸਥਿਤ ਦਫ਼ਤਰ 'ਚ ਵਿਰੋਧੀ ਨੇਤਾਵਾਂ ਦੀ ਵੀ ਬੈਠਕ ਹੋਵੇਗੀ, ਜਿਨ੍ਹਾਂ 'ਚ ਉਹ ਸਰਦ ਰੁੱਤ ਸੈਸ਼ਨ ਲਈ ਆਪਣੀ ਸਾਂਝੀ ਰਣਨੀਤੀ ਤੈਅ ਕਰਨਗੇ।


Related News