ਫਿਰ ਵਿਵਾਦਾਂ ''ਚ ਫਸੀ ਅਲਕਾ ਲਾਂਬਾ

08/18/2017 5:58:40 PM

ਨਵੀਂ ਦਿੱਲੀ—ਦਿੱਲੀ 'ਚ ਚਾਂਦਨੀ ਚੌਕ ਖੇਤਰ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਅਲਕਾ ਲਾਂਬਾ ਬਵਾਨਾ ਵਿਧਾਨ ਸਭਾ ਉਪ ਚੋਣਾਂ ਨੂੰ ਲੈ ਕੇ ਕਥਿਤ ਸਰਵੇਖਣ ਸ਼ੇਅਰ ਕਰਨ ਨਾਲ ਵਿਵਾਦਾਂ 'ਚ ਫਸ ਗਈ ਹੈ। ਲਾਂਬਾ ਨੇ ਇਕ ਸਮਾਚਾਰ ਚੈਨਲ ਦੇ ਨਾਂ ਦਾ ਸਰਵੇਖਣ ਆਪਣੇ ਟਵਿੱਟਰ ਅਕਾਉਂਟ 'ਚ ਸਾਂਝਾ ਕੀਤਾ, ਜਿਸ 'ਚ ਬਵਾਨਾ ਵਿਧਾਨ ਸਭਾ ਉਪ ਚੋਣਾਂ 'ਚ ਪਾਰਟੀ ਦੇ ਉਮੀਦਵਾਰਾਂ ਤੋਂ ਕਾਫੀ ਅੱਗੇ ਦਿਖਾਇਆ ਗਿਆ ਹੈ। ਟੈਲੀਵਿਜ਼ਨ ਚੈਨਲ ਨੇ ਇਸ ਤਰ੍ਹਾਂ ਦਾ ਕੋਈ ਸਰਵੇਖਣ ਕਰਵਾਉਣ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕੀਤਾ ਹੈ। ਆਪ ਵਿਧਾਇਕ ਪਹਿਲੇ ਵੀ ਕਈ ਵਾਰ ਵਿਵਾਦਾਂ 'ਚ ਰਹਿ ਚੁੱਕੀ ਹੈ। ਆਪ ਤੋਂ ਮੁਅੱਤਲ ਵਿਧਾਇਕ ਅਤੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਅਤੇ ਭਾਜਪਾ ਨੇ ਇਸ 'ਤੇ ਸਖਤ ਇਤਰਾਜ਼ ਜਤਾਇਆ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ।
ਭਾਜਪਾ ਨੇ ਕਿਹਾ ਹੈ ਕਿ ਆਪ ਪਹਿਲੇ ਦੀ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ 'ਚ ਜੁੱਟੀ ਹੈ। ਪਾਰਟੀ ਪਹਿਲਾਂ ਵੀ ਗੋਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਫਰਜ਼ੀ ਸਰਵੇਖਣ ਦੇ ਰਾਹੀਂ ਮਤਦਾਤਾਵਾਂ ਨੂੰ ਵਹਿਮ ਪਾਉਣਾ ਚਾਹੁੰਦੀ ਸੀ, ਪਰ ਵੋਟਰ ਉਸ ਦੇ ਝਾਂਸੇ 'ਚ ਫਿਰ ਨਹੀਂ ਆਏ। ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਨੇ ਇਸ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਸੱਤਾ 'ਚ ਆਉਣ ਦੇ ਬਾਅਦ ਤੋਂ ਹੀ ਕੇਜਰੀਵਾਲ ਮੀਡੀਆ ਨੂੰ ਆਪਣੀ ਤਰ੍ਹਾਂ ਨਾਲ ਸੰਚਾਲਿਤ ਕਰਨ ਦੀ ਕੋਸ਼ਿਸ਼ 'ਚ ਜੁੱਟੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਬਵਾਨਾ ਉਪ ਚੋਣਾਂ ਹਾਰ ਰਹੀ ਹੈ ਅਤੇ ਇਸ ਲਈ ਇਸ ਤਰ੍ਹਾਂ ਦੇ ਹੱਥਕੰਢੇ ਅਪਣਾਉਣ 'ਚ ਜੁੱਟੀ ਹੋਈ ਹੈ। ਇਸ ਕਥਿਤ ਸਰਵੇਖਣ 'ਚ ਆਪ ਉਮੀਦਵਾਰ ਨੂੰ 48 ਫੀਸਦੀ ਮਤਦਤਾਵਾਂ ਦੀ ਪੰਸਦ ਦੱਸਿਆ ਗਿਆ ਹੈ। ਕਾਂਗਰਸ ਦੇ ਸੁਰੇਂਦਰ ਕੁਮਾਰ ਨੂੰ 29 ਅਤੇ ਭਾਜਪਾ ਦੇ ਵੇਦਪ੍ਰਕਾਸ਼ ਨੂੰ 23 ਫੀਸਦੀ ਦੀ ਪਸੰਦ ਦੱਸਿਆ ਗਿਆ ਹੈ।


Related News