ਏਅਰ ਇੰਡੀਆ ਨੇ ਸੀਨੀਅਰ ਨਾਗਰਿਕਾਂ ਲਈ ਉਮਰ ਹੱਦ 63 ਤੋਂ ਘਟਾ ਕੇ ਕੀਤੀ 60

Friday, April 21, 2017 9:17 PM
ਏਅਰ ਇੰਡੀਆ ਨੇ ਸੀਨੀਅਰ ਨਾਗਰਿਕਾਂ ਲਈ ਉਮਰ ਹੱਦ 63 ਤੋਂ ਘਟਾ ਕੇ ਕੀਤੀ 60

ਨਵੀਂ ਦਿੱਲੀ— ਏਅਰ ਇੰਡੀਆ ਨੇ ਸੀਨੀਅਰ ਨਾਗਰਿਕਾਂ ਨੂੰ ਟਿਕਟ ਕੀਮਤਾਂ ''ਚ ਦਿੱਤੀ ਜਾਣ ਵਾਲੀ ਰਿਆਇਤ ਲਈ ਤੈਅ ਉਮਰ ਹੱਦ 63 ਤੋਂ ਘਟਾ ਕੇ 60 ਸਾਲ ਕਰ ਦਿੱਤੀ ਹੈ। ਇਸ ਛੋਟ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਇਸ ਦਾ ਲਾਭ ਚੁੱਕਣ ਲਈ ਯਾਤਰੀਆਂ ਨੂੰ ਸੀਨੀਅਰ ਨਾਗਰਿਕਾਂ ਦਾ ਜਾਇਜ਼ ਪਛਾਣ ਪੱਤਰ ਦਿਖਾਉਣਾ ਪਵੇਗਾ। ਪਰੂਫ ਦੇ ਤੌਰ ''ਤੇ ਵੋਟਰ ਆਈ. ਡੀ. ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਅਤੇ ਏਅਰ ਇੰਡੀਆ ਵਲੋਂ ਜਾਰੀ ਕੀਤਾ ਗਿਆ ਸੀਨੀਅਰ ਨਾਗਰਿਕ ਕਾਰਡ ਵੀ ਦਿਖਾਇਆ ਜਾ ਸਕਦਾ ਹੈ।
ਸੰਸ਼ੋਧਿਤ ਨਿਯਮਾਂ ਮੁਤਾਬਕ ਕੋਈ ਵੀ ਸੀਨੀਅਰ ਨਾਗਰਿਕ ਜੋ ਭਾਰਤ ਦਾ ਹੋਵੇ ਅਤੇ ਸਥਾਈ ਤੌਰ ''ਤੇ ਦੇਸ਼ ''ਚ ਰਹਿੰਦਾ ਹੋਵੇ, ਉਸ ਦੀ ਉਮਰ 60 ਜਾਂ ਉਸ ਤੋਂ ਜ਼ਿਆਦਾ ਹੋਣ ''ਤੇ ਇਕਾਨੋਮੀ ਕਲਾਸ ਦੀਆਂ ਟਿਕਟਾਂ ''ਚ ਮੂਲ ਕਿਰਾਏ ''ਚ 50 ਫੀਸਦੀ ਛੋਟ ਵਾਲਾ ਟਿਕਟ ਪਾਉਣ ਦਾ ਹੱਕਦਾਰ ਹੋਵੇਗਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!