ਫੇਸਬੁੱਕ ''ਤੇ ਮੋਦੀ ਤੋਂ ਬਾਅਦ ਵਿਰਾਟ ਦੂਸਰੇ ਨੰਬਰ ''ਤੇ

06/26/2017 10:38:17 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਫੇਸਬੁੱਕ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਦੂਸਰੇ ਸਭ ਤੋਂ ਪ੍ਰਸਿੱਧ ਭਾਰਤੀ ਹਨ। ਫੇਸਬੁੱਕ 'ਤੇ ਮੋਦੀ ਦੇ ਸਭ ਤੋਂ ਜ਼ਿਆਦਾ ਫਾਲੋਵਰ ਹੈ। ਵਿਰਾਟ ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਹੈ। ਵਿਰਾਟ ਹਾਲ 'ਚ ਅਨਿਲ ਕੁੰਬਲੇ ਦੇ ਅਸਤੀਫੇ ਤੋਂ ਬਾਅਦ ਵਿਵਾਦਾਂ ਦੇ ਘੇਰੇ 'ਚ ਆ ਗਏ ਸਨ। ਇਸ ਵਿਵਾਦ ਦੇ ਬਾਵਜੂਦ ਵਿਰਾਟ ਨੇ ਫਾਲੋਵਰ ਹੋਣ ਦੇ ਮਾਮਲੇ 'ਚ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੋਦੀ ਦੇ ਫੇਸਬੁੱਕ 'ਤੇ 4 ਕਰੋੜ 22 ਲੱਖ ਫਾਲੋਵਾਰ ਹਨ, ਜਦਕਿ ਵਿਰਾਟ ਦੇ 3 ਕਰੋੜ 50 ਲੱਖ ਫਾਲੋਵਰ ਹਨ। ਵਿਰਾਟ ਦੀ ਕਪਤਾਨੀ 'ਚ ਭਾਰਤੀ ਟੀਮ ਹਾਲ 'ਚ ਇੰਗਲੈਂਡ 'ਚ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਹੁੰਚੀ ਸੀ। ਵਿਰਾਟ ਨੇ ਇਸ ਟੂਰਨਾਮੈਂਟ ਦੇ ਦੌਰਾਨ ਸਭ ਤੋਂ ਤੇਜ਼ 8000 ਵਨ ਡੇ ਦੌੜਾਂ ਪੂਰੀਆਂ ਕੀਤੀਆਂ ਸਨ।


Related News