ਬਲਾਤਕਾਰ ਕਰਨ ਤੋਂ ਬਾਅਦ ਬੱਚੀ ਦੇ ਪੱਥਰ ਮਾਰੇ ,ਗਲਾ ਦਬਾਇਆ, ਦਫਨਾਉਣ ਲੱਗਾ ਤਾਂ ਰੱਬ ਨੇ ਬਚਾਈ ਜਾਨ

06/23/2017 11:37:16 AM

ਧਮਤਰੀ — ਭੋਗ ਦੇ ਪ੍ਰੋਗਰਾਮ 'ਚ ਮਾਂ-ਬਾਪ ਨਾਲ ਸ਼ਾਮਲ ਹੋਣ ਆਈ 12 ਸਾਲ ਦੀ ਲੜਕੀ ਦਾ ਰਿਸ਼ਤੇਦਾਰ ਨੇ ਬਲਾਤਕਾਰ ਕਰਕੇ ਕਤਲ ਕਰ ਦਿੱਤਾ। ਦੋਸ਼ੀ ਲੜਕਾ ਬੱਚੀ ਨੂੰ ਝਾਂਸਾ ਦੇ ਕੇ ਜੰਗਲ ਲੈ ਗਿਆ। ਜੰਗਲ ਜਾ ਕੇ ਬੱਚੀ ਨਾਲ ਬਲਾਤਕਾਰ ਕੀਤਾ। ਫਿਰ ਕਤਲ ਕਰਨ ਦੀ ਨੀਯਤ ਨਾਲ ਸਿਰ 'ਤੇ ਪੱਥਰ ਮਾਰੇ ਅਤੇ ਗਲਾ ਵੀ ਦਬਾਇਆ। 
ਬੇਹੋਸ਼ ਲੜਕੀ ਨੂੰ ਮਰਿਆ ਸਮਝ ਕੇ ਦਫਨਾਉਣ ਲਈ ਗੱਡਾ ਖੋਦਣ ਲੱਗਾ, ਪਰ ਸ਼ਾਇਦ ਪ੍ਰਮਾਤਮਾ ਨੇ ਬੱਚੀ ਦੀ ਜਾਨ ਬਚਾਉਣ ਖਾਤਰ ਬਾਰਸ਼ ਸ਼ੁਰੂ ਕਰ ਦਿੱਤੀ। ਦੋਸ਼ੀ ਬਾਰਸ਼ ਹੁੰਦੀ ਦੇਖ ਘਬਰਾ ਗਿਆ ਅਤੇ ਲੜਕੀ ਨੂੰ ਉਥੇ ਹੀ ਛੱਡ ਕੇ ਦੌੜ ਗਿਆ। ਪਰਿਵਾਰ ਵਾਲੇ ਲੜਕੀ ਦੀ ਭਾਲ ਕਰਦੇ-ਕਰਦੇ ਜੰਗਲ ਪੁੱਜੇ ਅਤੇ ਲੜਕੀ ਨੂੰ ਹੋਸ਼ 'ਚ ਲਿਆਉਂਦਾ।
ਬੱਚੀ ਨੇ ਆਪਣੇ ਪਰਿਵਾਰ ਨੂੰ ਆਪ-ਬੀਤੀ ਸੁਣਾਈ ਅਤੇ ਪਰਿਵਾਰ ਵਾਲਿਆਂ ਨੇ ਮਾਮਲੇ ਦੀ ਰਿਪੋਰਟ ਥਾਣੇ 'ਚ ਲਿਖਵਾਈ। ਜ਼ਖਮੀ ਲੜਕੀ ਦਾ ਇਲਾਜ ਹਸਪਤਾਲ 'ਚ ਚਲ ਰਿਹਾ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਰਜੁਨੀ ਪੁਲਸ ਅਨੁਸਾਰ ਨਾਲ ਦੇ ਪਿੰਡ 'ਚ 20 ਜੂਨ ਨੂੰ ਭੋਗ ਦਾ ਪ੍ਰੋਗਰਾਮ ਸੀ। ਬਾਲੋਦ ਦੇ ਕੁਲਿਆ ਦਾ ਪ੍ਰੇਮਸ਼ੰਕਰ ਸੇਨ ਇਰਫ ਦਾਦੂ(22) ਵੀ ਆਇਆ ਸੀ। ਘਰ 'ਚ ਪੂਜਾ-ਪਾਠ ਚਲ ਰਿਹਾ ਸੀ। ਇਸੇ ਦੌਰਾਨ ਮੌਕਾ ਦੇਖ ਕੇ ਪ੍ਰੇਮਸ਼ੰਕਰ ਨੇ ਲੜਕੀ ਨੂੰ ਝਾਂਸਾ ਦਿੱਤਾ ਕਿ ਉਸਦੇ ਪਿਤਾ ਨੇ ਉਸਨੂੰ ਅੰਬ ਖਾਣ ਲਈ ਜੰਗਲ ਬੁਲਾਇਆ ਹੈ ਅਤੇ ਲੜਕੀ ਨੂੰ ਲੈ ਕੇ ਜੰਗਲ 'ਚ ਚਲਾ ਗਿਆ। 
ਜੰਗਲ 'ਚ ਉਸਨੇ ਘਟਨਾ ਨੂੰ ਅੰਜਾਮ ਦਿੱਤਾ। ਏਐਸਪੀ ਕੇਪੀ ਚੰਦੇਲ ਨੇ ਦੱਸਿਆ ਕਿ ਰਿਪੋਰਟ ਕੀਤੇ ਜਾਣ 'ਤੇ ਬਾਲੋਦ ਪੁਲਸ ਦੀ ਸਹਾਇਤਾ ਨਾਲ ਦੋਸ਼ੀ ਨੂੰ ਕੁਲਿਆ 'ਚ ਪੁਲਸ ਨੇ ਆਪਣੀ ਗ੍ਰਿਫਤ 'ਚ ਲੈ ਲਿਆ। ਉਸਦੇ ਖਿਲਾਫ ਧਾਰਾ 363, 307, 376 ਅਤੇ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।


Related News